PTC Punjabi- Live Gurbani | World's No.1 Punjabi Entertainment Channel | Canada-news
ਐਬਸਫੋਰਡ :  ਸਵੇਰੇ 9:22 ਵਜੇ ਐਬਸਫੋਰਡ ਦੇ ਟਾਊਨਲਾਈਨ ਇਲਾਕੇ 'ਚ ਬਲਿਊ ਰਿੱਜ ਡਰਾਈਵ ‘ਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਘਰ ਦੇ ਬਾਹਰ ਹੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰਨ ਦੀ ਖ਼ਬਰ ਹੈ।
ਸਾਹਸੀ ਦਾ ਬੀਸੀ ਵਿਖੇ ਕੱਪੜਾ ਰੀ-ਸਾਈਕਲਿੰਗ ਦਾ ਵੱਡਾ ਕਾਰੋਬਾਰ ਸੀ।
ਇਸ ਮਾਮਲੇ ਬਾਰੇ ਪੁਲਿਸ ਦੀ ਜਾਂਚ ਜਾਰੀ ਹੈ।
ਟੋਰਾਂਟੋ ਅਧਾਰਿਤ employer ਐਜ਼ਿਲ ਨਾਟਰਾਜਨ ਨੂੰ temporary foreign worker program ਦੇ ਨਿਯਮਾਂ ਦੀ ਉਲੰਘਣਾ ਕਰਨ ਲਈ $1,11,000 ਦਾ ਜੁਰਮਾਨਾ ਲਗਾਇਆ ਹੈ।
ਦਰਅਸਲ, ਪਿਛਲੇ ਸਾਲ ਦੋ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਸੀ ਕਿ employer ਐਜ਼ਿਲ ਨਾਟਰਾਜਨ ਨੇ ਉਨ੍ਹਾਂ ਨਾਲ ਨਾ ਇਨਸਾਫ਼ੀ ਕੀਤੀ ਅਤੇ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਸੀ।
ਇਟੋਬਿਕੋ ਵਿੱਚ ਸਥਿਤ ਕੈਨੇਡੀਅਨ ਟਾਇਰ ਸਟੋਰ ਦੇ ਮਾਲਕ ਐਜ਼ਿਲ ਨਾਟਰਾਜਨ ਨੂੰ ਕੈਨੇਡਾ ਸਰਕਾਰ ਵੱਲੋਂ $1,11,000 ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਸਜ਼ਾ Employment and Social Development Canada (ESDC) ਵੱਲੋਂ ਲਗਾਈ ਗਈ ਹੈ, ਜੋ ਅਸਥਾਈ ਵਿਦੇਸ਼ੀ ਕਰਮਚਾਰੀ (Temporary Foreign Worker – TFW) ਪ੍ਰੋਗਰਾਮ ਚਲਾਉਂਦਾ ਹੈ।
ਜਾਂਚ ‘ਚ ਪਤਾ ਲੱਗਿਆ ਕਿ ਐਜ਼ਿਲ ਨਾਟਰਾਜਨ ਨੇ ਦੋ ਮੁੱਖ ਨਿਯਮਾਂ ਦੀ ਉਲੰਘਣਾ ਕੀਤੀ ,  ਜਿਸ ਵਿੱਚ ਪਹਿਲੀ ਹੈ , ਕਰਮਚਾਰੀਆਂ ਨੂੰ ਦਿੱਤੀ ਤਨਖਾਹ, ਕੰਮ ਦੇ ਹਾਲਾਤ ਜਾਂ ਕੰਮ ਦੀ ਕਿਸਮ ਉਹ ਨਹੀਂ ਸੀ ਜੋ ਨਿਯੋਗ ਪੱਤਰ ‘ਚ ਦਰਸਾਇਆ ਗਿਆ ਸੀ।
ਦੂਜੀ, ਉਨ੍ਹਾਂ ਕਰਮਚਾਰੀਆਂ ਤੋਂ ਉਹ ਕੰਮ ਲਏ ਗਏ ਜੋ ਉਨ੍ਹਾਂ ਦੇ ਅਹੁਦੇ ਨਾਲ ਮੇਲ ਨਹੀਂ ਖਾਂਦੇ ਸਨ।
ਇਹ ਉਲੰਘਣਾਵਾਂ ਸਰਕਾਰੀ ਡੇਟਾਬੇਸ ‘ਚ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਨਾਟਰਾਜਨ ਦੀ ਕੰਪਨੀ Geethaezhil Inc. ਨੂੰ "ineligible" ਯਾਨੀ ਅਯੋਗ ਘੋਸ਼ਿਤ ਕੀਤਾ ਗਿਆ ਹੈ, ਕਿਉਂਕਿ ਜੁਰਮਾਨਾ ਅਜੇ ਤੱਕ ਅਦਾ ਨਹੀਂ ਕੀਤਾ ਗਿਆ।
ਬੀਸੀ ਦੀ ਇੱਕ ਅਦਾਲਤ ਨੇ 26 ਸਾਲਾ ਯੂਸੁਫ਼ ਕਾਂਟੋਸ ਨੂੰ ਸਰੀ ਵਿੱਚ ਹੋਈ ਜਾਨਲੇਵਾ ਗੋਲੀਬਾਰੀ ‘ਚ ਦੋਸ਼ੀ ਕਰਾਰ ਦਿੰਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਸਾਢੇ ਤਿੰਨ ਸਾਲ ਪਹਿਲਾਂ 8 ਫ਼ਰਵਰੀ, 2022 ਨੂੰ  ਜਦ ਪੁਲਿਸ 168 ਸਟਰੀਟ ਅਤੇ 104 ਐਵਨਿਊ ਦੇ ਇਲਾਕੇ ‘ਚ ਪਹੁੰਚੀ ਤਾਂ ਇੱਕ ਕਾਰ ਅੰਦਰੋਂ ਦੋ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਮਿਲੇ ਸਨ।
24 ਸਾਲਾ ਜੁਵਰਾਜ ਜਬਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਦਮ ਤੋੜ ਗਿਆ, ਜਦਕਿ 20 ਸਾਲਾ ਜੈਸਮਿਨ ਲਿੰਡਸਟ੍ਰੋਮ ਦੇ ਵੀ ਗੋਲੀ ਲੱਗੀ ਪਰ ਉਹ ਬਚ ਗਈ।
ਯੂਸੁਫ਼ ਕਾਂਟੋਸ ਨੂੰ ਪਿਛਲੇ ਸਾਲ ਜਨਵਰੀ ‘ਚ ਰਿਚਮੰਡ ਹਿੱਲ, ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ ਉਸਨੂੰ ਬੀ.ਸੀ. ਸੁਪਰੀਮ ਕੋਰਟ ਨੇ ਮੈਨਸਲਾਟਰ (ਜਾਣਬੁੱਝ ਕੇ ਨਾ ਕੀਤਾ ਗਿਆ ਕਤਲ) ਦੇ ਦੋਸ਼ ‘ਚ ਦੋਸ਼ੀ ਕਰਾਰ ਦਿੱਤਾ।
ਅਦਾਲਤ 'ਚ ਦਰਜ ਕੀਤੇ ਬਿਆਨ ਅਨੁਸਾਰ, ਕਾਂਟੋਸ ਨੇ ਦੱਸਿਆ ਕਿ ਉਸ ਵੇਲੇ ਉਹ ਦੋਹਾਂ ਪੀੜਤਾਂ ਦਾ ਦੋਸਤ ਸੀ ਅਤੇ ਗੋਲੀਬਾਰੀ ਵਾਲੀ ਰਾਤ ਉਨ੍ਹਾਂ ਨਾਲ ਨਸ਼ਾ ਕਰ ਰਿਹਾ ਸੀ।
ਚਾਰ ਸਫ਼ਿਆਂ ਦੇ ਇੁਕਬਾਲੀਆ ਬਿਆਨ ਵਿੱਚ ਕਾਂਟੋਸ ਨੇ ਜੁਵਰਾਜ ਜਬਲ ਨੂੰ ਮਾਰਨ ਤੇ ਜੈਸਮਿਨ ਲਿੰਡਸਟ੍ਰੋਮ ਨੂੰ ਜ਼ਖਮੀ ਕਰਨ ਦਾ ਕੋਈ ਮਕਸਦ ਨਹੀਂ ਦੱਸਿਆ।
ਜਬਲ ਦਾ ਸੰਬੰਧ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸੀ।
ਕਾਂਟੋਸ ਨੂੰ ਮੈਨਸਲਾਟਰ ਲਈ 12 ਸਾਲ ਅਤੇ ਹਮਲੇ ਦੇ ਦੋਸ਼ ਲਈ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਐਡਮਿੰਟਨ : 34 ਸਾਲਾਂ ਦੀ ਭਾਰਤੀ ਮੂਲ ਦੀ ਲੜਕੀ ਸ਼ਾਲੂ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਉਸਦੇ ਪਤੀ ਅਤੇ ਜੇਠ ਨੂੰ ਪਹਿਲੇ ਦਰਜੇ ਦੇ ਕਤਲ ਦੇ ਚਾਰਜਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ 21 ਸਤੰਬਰ ਸਵੇਰੇ ਲਗਭਗ 6:30 ਵਜੇ ਪੁਲਿਸ ਨੂੰ ਉੱਤਰ-ਪੱਛਮੀ ਐਡਮਿੰਟਨ ਦੇ ਕੋਨੈਸਟੋਗਾ ਸਟ੍ਰੀਟ ਅਤੇ ਬੋਨਾਵੈਂਚਰ ਐਵੇਨਿਊ ਦੇ ਇਲਾਕੇ ਵਿੱਚ ਇੱਕ ਜ਼ਖ਼ਮੀ ਔਰਤ ਬਾਰੇ ਸੂਚਨਾ ਮਿਲੀ।‌ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਸਦੀ ਮੌਤ ਹੋ ਚੁੱਕੀ ਸੀ।  ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਚਾਕੂ ਦੇ ਡੂੰਘੇ ਜ਼ਖ਼ਮਾਂ ਕਾਰਨ ਹੋਈ ਹੈ ਅਤੇ ਇਹ ਇੱਕ ਕਤਲ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਔਰਤ ਦਾ ਪਤੀ ਅਤੇ ਜੇਠ ਗ੍ਰਿਫ਼ਤਾਰ ਕੀਤੇ ਗਏ ਹਨ।
ਦੋਸ਼ੀਆਂ ਵਿੱਚ 39 ਸਾਲਾ ਰੋਸ਼ਨ ਲਾਲ ਅਤੇ 41 ਸਾਲਾ ਬਾਲ ਕਿਸ਼ਨ ਸ਼ਾਮਲ ਹਨ। ਇਹ ਮਾਮਲਾ ਪਰਿਵਾਰਕ ਹਿੰਸਾ ਦਾ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਅੱਗੇ ਆਉਣ।
ਮਿ੍ਰਤਕ ਔਰਤ ਦਾ ਅੰਤਮ ਸੰਸਕਾਰ ਸ਼ੁਕਰਵਾਰ ਬਰੈਂਪਟਨ ਵਿਖੇ ਕੀਤਾ ਗਿਆ।
ਪੀਲ ਰੀਜਨਲ ਪੁਲਿਸ ਦੇ 21 ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਬ੍ਰੈਂਪਟਨ ਟ੍ਰਾਂਜ਼ਿਟ ਬੱਸ ‘ਤੇ ਹਾਲ 'ਚ ਹੀ ਹੋਈ ਛੁਰੇਬਾਜੀ ਕਾਂਡ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀ ਠਹਿਰਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, 1 ਅਕਤੂਬਰ 2025 ਨੂੰ ਰਾਤ ਕਰੀਬ 9:30 ਵਜੇ, ਬ੍ਰਾਮਾਲੀਆ ਰੋਡ ਅਤੇ ਬੋਵੇਅਰਡ ਡਰਾਈਵ ਦੇ ਨੇੜੇ ਚੱਲ ਰਹੀ ਬ੍ਰੈਂਪਟਨ ਟ੍ਰਾਂਜ਼ਿਟ ਬੱਸ ‘ਤੇ ਦੋ ਵਿਅਕਤੀਆਂ ਵਿਚ ਝਗੜਾ ਹੋ ਗਿਆ। ਝਗੜੇ ਦੌਰਾਨ ਇੱਕ ਸ਼ਖ਼ਸ ਨੇ ਦੂਜੇ ਉੱਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਪੀੜਤ, ਜੋ ਕਿ ਆਪਣੇ 20ਵੇਂ ਦਹਾਕੇ ਵਿੱਚ ਹੈ, ਨੂੰ ਕਈ ਵਾਰ ਛੁਰੀ ਮਾਰੀ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਖੁਸ਼ਕਿਸਮਤੀ ਨਾਲ, ਉਸ ਦੀਆਂ ਚੋਟਾਂ ਜਾਨਲੇਵਾ ਨਹੀਂ ਸਨ। ਹਮਲਾਵਰ ਮੌਕੇ ਤੋਂ ਪੈਦਲ ਭੱਜ ਗਿਆ।
ਜਾਂਚ ਤੋਂ ਬਾਅਦ, ਪੁਲਿਸ ਨੇ 31 ਸਾਲਾ ਹਰਪ੍ਰੀਤ ਸਿੰਘ, ਨਿਵਾਸੀ ਬ੍ਰੈਂਪਟਨ ਨੂੰ 4 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ‌‌ ਅਤੇ ਉਸ ‘ਤੇ  ਕਤਲ ਦੀ ਕੋਸ਼ਿਸ਼, ਗੰਭੀਰ ਹਮਲਾ, ਹਥਿਆਰ ਨਾਲ ਹਮਲਾ, ਖ਼ਤਰਨਾਕ ਹਥਿਆਰ ਰੱਖਣਾ, ਅਦਾਲਤੀ ਹੁਕਮ ਦੀ ਉਲੰਘਣਾ ਦੇ ਦੋਸ਼ ਲਗਾ ਕੇ ਚਾਰਜ ਕੀਤਾ ਹੈ।
ਮੁਲਜ਼ਮ ਨੂੰ ਬ੍ਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਪੁਲਿਸ ਨੇ ਜਨਤਾ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਸਬੰਧੀ ਹੋਰ ਕਿਸੇ ਵੀ ਕਿਸਮ ਦਾ ਜਨਤਕ ਸੁਰੱਖਿਆ ਖਤਰਾ ਨਹੀਂ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਬਲੂ ਵਾਟਰ ਬ੍ਰਿਜ਼ ਪੋਰਟ ਆਫ਼ ਐਂਟਰੀ, ਪੌਇੰਟ ਐਡਵਰਡ, ਓਨਟਾਰੀਓ ‘ਤੇ ਹੋਈਆਂ ਦੋ ਵੱਡੀਆਂ ਕੋਕੇਨ ਜ਼ਬਤ ਕੀਤੇ ਜਾਣ ਬਾਰੇ ਐਲਾਨ ਕੀਤਾ ਹੈ।
13 ਅਗਸਤ, 2025 ਨੂੰ, ਇੱਕ ਵਪਾਰਕ ਟਰੱਕ ਸੰਯੁਕਤ ਰਾਜ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ਼ ‘ਤੇ ਪਹੁੰਚਿਆ ਅਤੇ ਉਸ ਨੂੰ ਸੈਕੰਡਰੀ ਜਾਂਚ ਲਈ ਭੇਜਿਆ ਗਿਆ। ਟ੍ਰੇਲਰ ਦੀ ਜਾਂਚ ਦੌਰਾਨ, ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੂੰ ਛੇ ਬਕਸਿਆਂ ਵਿੱਚ ਸ਼ੱਕੀ ਕੋਕੇਨ ਮਿਲੀ। ਨਸ਼ੇ ਦਾ ਕੁੱਲ ਭਾਰ 150 ਕਿਲੋ ਸੀ, ਜਿਸ ਦੀ ਅਨੁਮਾਨਿਤ ਗਲੀ ਮੁੱਲ 18.8 ਮਿਲੀਅਨ ਡਾਲਰ ਹੈ। CBSA ਨੇ ਬ੍ਰੈਂਪਟਨ, ਓਨਟਾਰੀਓ ਦੇ 28 ਸਾਲਾ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਅਤੇ ਨਸ਼ੇ ਨੂੰ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਹਿਰਾਸਤ ਵਿੱਚ ਸੌਂਪ ਦਿੱਤਾ।
ਇੱਕ ਦਿਨ ਬਾਅਦ, 14 ਅਗਸਤ, 2025 ਨੂੰ, CBSA ਨੇ ਸੰਯੁਕਤ ਰਾਜ ਤੋਂ ਆ ਰਹੀ ਹੋਰ ਇੱਕ ਟ੍ਰੈਕਟਰ-ਟ੍ਰੇਲਰ ਨੂੰ ਸੈਕੰਡਰੀ ਜਾਂਚ ਲਈ ਭੇਜਿਆ। ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਟ੍ਰੇਲਰ ਵਿੱਚੋਂ 199 ਕਿਲੋ ਸ਼ੱਕੀ ਕੋਕੇਨ ਬਰਾਮਦ ਕੀਤੀ, ਜਿਸ ਦੀ ਅਨੁਮਾਨਿਤ ਕੀਮਤ 24.9 ਮਿਲੀਅਨ ਡਾਲਰ ਹੈ। CBSA ਨੇ ਏਟੋਬੀਕੋ, ਓਨਟਾਰੀਓ ਦੇ 38 ਸਾਲਾ ਅਬਦਿਕਾਦਿਰ ਏਗਲ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਅਤੇ ਨਸ਼ੇ ਨੂੰ RCMP ਦੀ ਹਿਰਾਸਤ ਵਿੱਚ ਸੌਂਪ ਦਿੱਤਾ।
RCMP ਨੇ ਦੋਵਾਂ, ਗੁਰਜੀਤ ਅਤੇ ਅਬਦਿਕਾਦਿਰ, ‘ਤੇ ਕੋਕੇਨ ਦੀ ਆਮਦਨ ਅਤੇ ਤਸਕਰੀ ਦੇ ਉਦੇਸ਼ ਨਾਲ ਕੋਕੇਨ ਦੀ ਮਲਕੀਅਤ ਦੇ ਦੋਸ਼ ਲਗਾਏ ਹਨ, ਜੋ ਕਿ ਕੰਟਰੋਲਡ ਡਰੱਗਜ਼ ਐਂਡ ਸਬਸਟੈਂਸਿਜ਼ ਐਕਟ ਅਧੀਨ ਹਨ।
ਦੋਵੇਂ ਮਾਮਲੇ ਇਸ ਵੇਲੇ ਸਾਰਨੀਆ, ਓਨਟਾਰੀਓ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਅੱਗੇ ਹਨ। ਇਹ ਦੋਸ਼ ਅਦਾਲਤ ਦੁਆਰਾ ਪੁਸ਼ਟੀ ਦੇ ਅਧੀਨ ਹਨ।
ਜਾਂਚ ਜਾਰੀ ਹੈ।
ਪੀਲ ਖੇਤਰ – ਸੈਂਟਰਲ ਰੋਬਰੀ ਬਿਊਰੋ (C.R.B.) ਨੇ ਮਿਸੀਸਾਗਾ ਵਿੱਚ ਹੋਈ ਇਕ ਹਥਿਆਰਬੰਦ ਕਾਰਜੈਕਿੰਗ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਦੋਸ਼ ਲਗਾਏ ਹਨ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ, 19 ਜੂਨ 2025 ਨੂੰ, ਦੋ ਸ਼ੱਕੀ ਵਿਅਕਤੀ ਮਾਈਨੀਓਲਾ ਰੋਡ ‘ਤੇ ਇਕ ਘਰ ਦੇ ਡਰਾਈਵਵੇ ‘ਤੇ ਗੱਡੀ ਤੋਂ ਉਤਰਦੇ ਸਮੇਂ ਪੀੜਤ ਦੇ ਕੋਲ ਪਹੁੰਚੇ। ਇਕ ਸ਼ੱਕੀ ਕੋਲ ਚਾਕੂ ਸੀ ਅਤੇ ਦੂਜੇ ਨੇ ਬੰਦੂਕ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਪੀੜਤ ਤੋਂ ਗੱਡੀ ਦੀਆਂ ਚਾਬੀਆਂ, ਘੜੀ ਅਤੇ ਮੋਬਾਈਲ ਫੋਨ ਮੰਗੇ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਦੀ ਗੱਡੀ, 2023 ਮਰਸਿਡੀਜ਼-ਬੈਂਜ਼ ਮੈਬੈਕ, ਲੈ ਕੇ ਫਰਾਰ ਹੋ ਗਏ। ਪੀੜਤ ਨੂੰ ਕੋਈ ਸਰੀਰਕ ਚੋਟ ਨਹੀਂ ਆਈ।
ਅਗਲੇ ਦਿਨ ਪੁਲਿਸ ਨੇ ਪੀੜਤ ਦੀ ਗੱਡੀ ਬਰਾਮਦ ਕਰ ਲਈ।
ਜਾਂਚ ਦੌਰਾਨ ਪੁਲਿਸ ਨੇ ਇਕ ਸ਼ੁਰੂਆਤੀ ਸ਼ੱਕੀ ਦੀ ਪਛਾਣ ਕੀਤੀ ਅਤੇ ਬ੍ਰੈਂਪਟਨ ਦੇ ਇਕ ਘਰ ‘ਤੇ ਤਲਾਸ਼ੀ ਵਾਰੰਟ ਦੇ ਬਾਅਦ, ਜੁਲਾਈ ਵਿੱਚ, 19 ਸਾਲਾ ਏਕਮਵੀਰ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਹੇਠ ਲਿਖੇ ਫੌਜਦਾਰੀ ਕਾਨੂੰਨ ਦੇ ਦੋਸ਼ ਲਗਾਏ ਗਏ:
ਡਾਕਾ
ਨਕਾਬ ਪਾ ਕੇ ਲੁੱਟ ਦੇ ਇਰਾਦੇ ਨਾਲ ਜਾਣਾ
ਜੁਰਮ ਨਾਲ ਪ੍ਰਾਪਤ ਸੰਪਤੀ ਦੀ ਕਬਜ਼ੇਦਾਰੀ
28 ਅਗਸਤ ਨੂੰ, ਦੂਜੇ ਸ਼ੱਕੀ 20 ਸਾਲਾ ਪਾਰਥ ਸ਼ਰਮਾ (ਓਕਵਿਲ ਨਿਵਾਸੀ) ਨੂੰ ਗ੍ਰਿਫ਼ਤਾਰ ਕਰਕੇ ਹੇਠ ਲਿਖੇ ਫੌਜਦਾਰੀ ਕਾਨੂੰਨ ਦੇ ਦੋਸ਼ ਲਗਾਏ ਗਏ:
ਡਾਕਾਖੋਰੀ
ਨਕਾਬ ਪਾ ਕੇ ਲੁੱਟ ਦੇ ਇਰਾਦੇ ਨਾਲ ਜਾਣਾ
ਜੁਰਮ ਨਾਲ ਪ੍ਰਾਪਤ ਸੰਪਤੀ ਦੀ ਕਬਜ਼ੇਦਾਰੀ
ਡਰਾਈਵ ਕਰਨਾ , ਜਦੋਂ ਅਯੋਗ ਘੋਸ਼ਿਤ ਕੀਤਾ ਗਿਆ ਹੋਵੇ
ਦੋਵਾਂ ਦੀ ਜ਼ਮਾਨਤ ਸੁਣਵਾਈ ਲਈ ਉਹ ਓਨਟਾਰੀਓ ਕੋਰਟ ਆਫ ਜਸਟਿਸ ਅੱਗੇ ਪੇਸ਼ ਹੋਏ।
ਕਿਸੇ ਵੀ ਵਿਅਕਤੀ ਜਿਸ ਕੋਲ ਇਸ ਜਾਂਚ ਜਾਂ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਹੈ, ਉਹ ਸੈਂਟਰਲ ਰੋਬਰੀ ਬਿਊਰੋ ਦੇ ਜਾਂਚਕਾਰਾਂ ਨਾਲ (905) 453-2121 ਐਕਸਟੈਂਸ਼ਨ 3410 ‘ਤੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਗੁਪਤ ਰੂਪ ਵਿੱਚ ਪੀਲ ਕਰਾਈਮ ਸਟਾਪਰਜ਼ 1-800-222-8477 (TIPS) ‘ਤੇ ਫ਼ੋਨ ਕਰਕੇ ਜਾਂ peelcrimestoppers.ca ਵੇਬਸਾਈਟ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
Region of Peel – The Central Robbery Bureau (C.R.B.) has arrested and charged two individuals in relation to an armed carjacking in Mississauga.
It is alleged that on Thursday, June 19, 2025, two suspects approached the victim as he exited his vehicle on the driveway of a residence on Mineola Road. One suspect was armed with a knife, and the other claimed to have a gun. They made demands for the victim's vehicle keys, watch, and cell phone. The suspects then fled in the victim's vehicle, a 2023 Mercedes-Benz Maybach. The victim did not sustain any physical injuries.
The victim's vehicle was recovered by police the next day.
Investigators identified an initial suspect and, following a search warrant at a residence in Brampton in July 19-year-old Ekamveer Randhawa was arrested and charged with the following Criminal Code offences:
Robbery
Wear Disguise with Intent
Possession of Property Obtained by Crime
On Aug. 28, the second suspect, 20-year-old Parth Sharma of Oakville was arrested and charged with the following Criminal code offences:
Robbery
Wear Disguise with Intent
Possession of Property Obtained by Crime
Drive while Disqualified.
Both were held for a bail hearing and appeared before the Ontario Court of Justice
Anyone with information about these individuals or this investigation is asked to contact investigators with the Central Robbery Bureau at (905)453-2121 ext. 3410. Information may also be left anonymously by calling Peel Crime Stoppers at 1-800-222-TIPS (8477), or by visiting peelcrimestoppers.ca.
ਓਪੀਪੀ ਅਧਿਕਾਰੀ ਗੈਰਕਾਨੂੰਨੀ ਤੌਰ 'ਤੇ ਹਥਿਆਰ ਵਰਤੋਂ ਦੀ ਜਾਂਚ ਕਰ ਰਹੇ ਹਨ, ਜਿੱਥੇ ਨੌਜਵਾਨਾਂ ਵੱਲੋਂ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਵੀ ਗੋਲੀਆਂ ਚਲਾਉਣ ਵਾਲੀਆਂ ਵੀਡੀਓਜ਼ ਵਾਇਰਲ ਹੋਈਆਂ ਹਨ।
ਬ੍ਰੇਸਬ੍ਰਿਜ ਓਪੀਪੀ ਵੱਲੋਂ 27 ਅਗਸਤ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਵੀਡੀਓਜ਼ ਵਿੱਚ ਨੌਜਵਾਨਾਂ ਨੂੰ "ਲਾਪਰਵਾਹ ਅਤੇ ਅਸੁਰੱਖਿਅਤ ਢੰਗ ਨਾਲ" ਹਥਿਆਰ ਚਲਾਉਂਦੇ ਹੋਏ ਦਿਖਾਇਆ ਗਿਆ ਹੈ।
ਪੁਲਿਸ ਮੁਤਾਬਕ ਅਧਿਕਾਰੀ ਇਸ ਸਥਿਤੀ ਤੋਂ ਜਾਣੂ ਹਨ ਅਤੇ ਕਿਸੇ ਵੀ ਜਾਣਕਾਰੀ ਵਾਲੇ ਨੂੰ ਬ੍ਰੇਸਬ੍ਰਿਜ ਓਪੀਪੀ ਨੂੰ 1-888-310-1122 'ਤੇ ਕਾਲ ਕਰਨ ਲਈ ਕਿਹਾ ਗਿਆ ਹੈ।
ਪੁਲਿਸ ਦੇ ਅਨੁਸਾਰ, ਡੈਨੀਅਲ ਨਾਮਕ ਵਿਅਕਤੀ ਨੇ ਰਾਤ ਦੇ ਸਮੇਂ ਇੱਕ ਘਰ ਵਿੱਚ ਦਾਖ਼ਲ ਹੋ ਕੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਗਲਾ ਦਬੋਚਿਆ ਅਤੇ ਉਸ ਨਾਲ ਜਿਨਸੀ ਸੋਸ਼ਣ ਕੀਤਾ। ਇਸ ਘਟਨਾ ਨੇ ਸਥਾਨਕ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਅਧਿਕਾਰੀ ਕਹਿੰਦੇ ਹਨ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਜੁੜੀ ਹੋਰ ਜਾਣਕਾਰੀ ਹੈ ਤਾਂ ਉਹ ਤੁਰੰਤ ਸੰਪਰਕ ਕਰਨ।
ਬੈਂਕ ਆਫ ਕੈਨੇਡਾ ਵੱਲੋਂ ਆਪਣੀ ਮੁੱਖ ਕਰਜ਼ਾ ਦਰ ਅਸਥਿਰ ਰੱਖਣ ਦੇ ਐਲਾਨ ਤੋਂ ਬਾਅਦ, ਗਵਰਨਰ ਟਿਫ ਮੈਕਲਮ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ-ਅਮਰੀਕਾ ਵਪਾਰ ਯੁੱਧ ਅਰਥਵਿਵਸਥਾ ਨੂੰ "ਸਥਾਈ ਤੌਰ ‘ਤੇ ਹੇਠਲੇ ਪੱਧਰ" ‘ਤੇ ਲੈ ਜਾਵੇਗਾ, ਜਿਸ ਨਾਲ ਖਪਤ ਅਤੇ ਆਮਦਨ ਘਟੇਗੀ। – 30 ਜੁਲਾਈ, 2025
ਸਟੈਟਿਸਟਿਕਸ ਕੈਨੇਡਾ ਨੇ 29 ਅਗਸਤ ਨੂੰ ਦੱਸਿਆ ਕਿ ਜੂਨ ਮਹੀਨੇ ਵਿੱਚ ਕੁੱਲ ਘਰੇਲੂ ਉਤਪਾਦ (GDP) 0.1 ਪ੍ਰਤੀਸ਼ਤ ਘੱਟਿਆ, ਜੋ ਲਗਾਤਾਰ ਤੀਜੀ ਕਮੀ ਸੀ। ਅਪ੍ਰੈਲ ਅਤੇ ਮਈ ਵਿੱਚ ਵੀ GDP ਘਟਿਆ ਸੀ। ਦੂਜੇ ਕਵਾਰਟਰ ਵਿੱਚ GDP 0.3 ਪ੍ਰਤੀਸ਼ਤ ਘਟਿਆ, ਜਦਕਿ ਪਹਿਲੇ ਕਵਾਰਟਰ ਵਿੱਚ 0.5 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
ਦੋ ਲਗਾਤਾਰ ਕਵਾਰਟਰਾਂ ਵਿੱਚ GDP ਘਟਣਾ ਅਕਸਰ ਅਰਥਸ਼ਾਸਤ੍ਰੀਆਂ ਵੱਲੋਂ ਮੰਦੀ (recession) ਮੰਨਿਆ ਜਾਂਦਾ ਹੈ।
ਅੰਕੜਿਆਂ ਮੁਤਾਬਕ, ਜੂਨ ਵਿੱਚ ਗੁੱਡਸ-ਪ੍ਰੋਡਿਊਸਿੰਗ ਇੰਡਸਟਰੀਜ਼ 0.5 ਪ੍ਰਤੀਸ਼ਤ ਘਟੀਆਂ, ਜਿਸਦੀ ਵੱਡੀ ਵਜ੍ਹਾ ਮੈਨੂਫੈਕਚਰਿੰਗ ਅਤੇ ਯੂਟੀਲਿਟੀ ਸੈਕਟਰ ਵਿੱਚ ਕਮੀ ਰਹੀ। ਕੁੱਲ 20 ਵਿਚੋਂ 11 ਸੈਕਟਰਾਂ ਵਿੱਚ ਘਟਾਓ ਦਰਜ ਕੀਤਾ ਗਿਆ।
ਮੈਨੂਫੈਕਚਰਿੰਗ ਵਿੱਚ ਖਾਸ ਤੌਰ ‘ਤੇ, ਜੂਨ ਮਹੀਨਾ ਪਿਛਲੇ ਚਾਰ ਮਹੀਨਿਆਂ ਵਿੱਚ ਤੀਜਾ ਘਟਾਓ ਲੈ ਕੇ ਆਇਆ। ਸਟੈਟਿਸਟਿਕਸ ਕੈਨੇਡਾ ਦੇ ਸਰਵੇਖਣ ਮੁਤਾਬਕ, ਹਰ ਪੰਜ ਵਿੱਚੋਂ ਦੋ ਮੈਨੂਫੈਕਚਰਰ ਕਹਿੰਦੇ ਹਨ ਕਿ ਉਹ ਟੈਰਿਫ਼ਸ ਨਾਲ ਪ੍ਰਭਾਵਿਤ ਹੋ ਰਹੇ ਹਨ।
ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਸੰਯੁਕਤ ਰਾਜ ਅਤੇ ਚੀਨ ਨਾਲ ਵਪਾਰਕ ਤਣਾਅ ਜਾਰੀ ਹਨ, ਜਿਹੜੇ ਮਹੀਨਿਆਂ ਤੋਂ ਕੈਨੇਡੀਅਨ ਅਰਥਵਿਵਸਥਾ, ਖਾਸਕਰ ਮੈਨੂਫੈਕਚਰਿੰਗ ਖੇਤਰ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ।
Region of Peel – The 21 Division Criminal Investigation Bureau have arrested and charged two individuals from Brampton in relation to a shooting that occurred at Chinguacousy Park in Brampton.
On Monday, Aug. 4, 2025, at around 9:15 p.m., multiple shots were fired in the south end of the park. Officers on foot patrol in the park immediately responded, running toward the sound of gunfire.
Officers located three male victims, 16-18 years-old, suffering from gunshot wounds, but the suspects had already fled the area. Two of the victims were taken to hospital in serious condition, while the third victim sustained minor injuries. Thanks to the efforts of first responders and medical staff, there was no loss of life.
On Aug. 19, the two males were arrested and charged:
Malique Sahid (18)
Attempted Murder X4
Intentionally Discharge Firearm Recklessly
Possession of a Loaded Prohibited or Restricted Weapon
Unauthorized Possession of a Firearm
Knowledge of Unauthorized Possession of a Firearm
Careless Storage of Firearm, Weapon, Prohibited Device or Ammunition
Unauthorized Possession of a Prohibited Device or Ammunition
Carrying a Concealed Weapon
Aggravated Assault X4
Young Person (17)
Possession of a Loaded Prohibited/Restricted Weapon
Unauthorized Possession of a Firearm
Knowledge of Unauthorized Possession of a Firearm
Careless Storage of a Firearm
Possession of a Prohibited Device
Carrying a Concealed Weapon
Both individuals were held for a bail hearing and attended the Ontario Court of Justice in Brampton.
A general provision of the Youth Criminal Justice Act (Y.C.J.A.) prohibits the release of the name of a Young Person, and, therefore, the identity of the Young Persons charged in this investigation is protected.
Anyone with information on this incident is asked to contact investigators with the 21 Division Criminal Investigation Bureau at 905-453-2121 extension 2133. Anonymous information may also be submitted by calling Peel Crime Stoppers at 1-800-222-TIPS (8477), by visiting peelcrimestoppers.ca.
QUOTE
“This was a brazen shooting at a community event that should have been safe for everyone. This violence is completely unacceptable and will not be tolerated. I’m grateful to our investigators for quickly identifying the suspects and removing them from the streets, and deeply proud of the officers who responded with courage and professionalism in such a dangerous situation.”
-          Acting Deputy Chief Shelley Thompson
On August 21, 2025, at approximately 8:50 am, Navjeet Singh was arrested by Peel Regional Police and Canada Border Services Agency at Toronto’s Pearson International Airport.
Singh arrived in Canada on an Ethiopian Airlines flight following a 9-month Canada-wide Warrant for his Arrest.
On November 15, 2024, Pembina Valley RCMP responded to a two-vehicle collision at the intersection of Provincial Road 201 and Provincial Road 306, west of Altona.
A semi-trailer travelling eastbound failed to stop at the intersection with Provincial Road 306 and collided with a southbound SUV. The 35-year-old female SUV driver was pronounced deceased on scene and her eight-year-old daughter later died at hospital.
On November 20, 2024, RCMP charged Navjeet Singh, 25, of Brampton, Ontario, with Dangerous Operation of a Motor Vehicle Causing Death x2 as well as Obstructing a Peace Officer and issued a Canada-wide Warrant of Arrest.
Singh will be escorted back to Manitoba by RCMP in the coming days and remanded in custody.
21 ਅਗਸਤ, 2025 ਨੂੰ ਸਵੇਰੇ ਲਗਭਗ 8:50 ਵਜੇ, ਪੀਲ ਰੀਜਨਲ ਪੁਲੀਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਨਵਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘ ਇਥੋਪੀਅਨ ਏਅਰਲਾਈਨਜ਼ ਦੀ ਉਡਾਣ ਰਾਹੀਂ ਕੈਨੇਡਾ ਪਹੁੰਚਿਆ ਸੀ, ਉਸਦੀ ਗ੍ਰਿਫ਼ਤਾਰੀ ਲਈ ਪਿਛਲੇ 9 ਮਹੀਨਿਆਂ ਤੋਂ ਕੈਨੇਡਾ-ਪੱਧਰੀ ਵਾਰੰਟ ਜਾਰੀ ਸੀ। 15 ਨਵੰਬਰ, 2024 ਨੂੰ, ਪੂਰਬ ਵੱਲ ਜਾਂਦੇ ਇਕ ਸੈਮੀ-ਟ੍ਰੇਲਰ ਵੱਲੋਂ ਚੌਰਾਹੇ 'ਤੇ ਨਾ ਰੁਕਣ ਕਰਕੇ ਦੱਖਣ ਵੱਲ ਆ ਰਹੀ SUV ਨਾਲ ਟੱਕਰ ਹੋ ਗਈ ਸੀ, ਜਿਸ ਵਿੱਚ ਇੱਕ 35 ਸਾਲ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦੀ 8 ਸਾਲ ਦੀ ਧੀ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ।
20 ਨਵੰਬਰ, 2024 ਨੂੰ, ਆਰ.ਸੀ.ਐਮ.ਪੀ. ਨੇ ਬ੍ਰੈਂਪਟਨ, ਓਨਟਾਰੀਓ ਦੇ 25 ਸਾਲਾ ਨਵਜੀਤ ਸਿੰਘ 'ਤੇ ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣ ਕਾਰਨ ਮੌਤ (2) ਅਤੇ ਸ਼ਾਂਤੀ ਅਧਿਕਾਰੀ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਲਗਾਏ ਅਤੇ ਕੈਨੇਡਾ-ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
ਸਿੰਘ ਨੂੰ ਆਉਣ ਵਾਲੇ ਦਿਨਾਂ ਵਿੱਚ RCMP ਵੱਲੋਂ ਵਾਪਸ ਮੈਨਿਟੋਬਾ ਲਿਆਂਦਾ ਜਾਵੇਗਾ ਅਤੇ ਉਸਨੂੰ ਹਿਰਾਸਤ ਵਿੱਚ ਰੱਖਿਆ ਜਾਵੇਗਾ।
“ਇਹ ਜਾਂਚ ਇਕ ਸਾਂਝੀ ਕੋਸ਼ਿਸ਼ ਸੀ ਅਤੇ ਕਈ ਪੁਲੀਸਿੰਗ ਏਜੰਸੀਆਂ ਦੀ ਸਖ਼ਤ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ,” ਪੈਂਬਿਨਾ ਵੈਲੀ RCMP ਦੇ ਕਾਰਪੋਰਲ ਜੇਮੀ ਸੋਕੋਲੋਸਕੀ ਨੇ ਕਿਹਾ। “CBSA ਤੋਂ ਲੈ ਕੇ ਪੀਲ ਰੀਜਨਲ ਪੁਲੀਸ ਅਤੇ ਮੈਨਿਟੋਬਾ ਮੋਟਰ ਕੈਰੀਅਰ ਐਨਫੋਰਸਮੈਂਟ ਤੱਕ – ਉਨ੍ਹਾਂ ਦੀ ਸਹਾਇਤਾ ਬਹੁਤ ਹੀ ਮਹੱਤਵਪੂਰਨ ਸੀ। ਪਰਿਵਾਰ ਲਈ ਇਹ ਬਹੁਤ ਮੁਸ਼ਕਲ ਸਮਾਂ ਹੈ। ਅਸੀਂ ਹਰ ਇਕ ਦਾ ਧੰਨਵਾਦ ਕਰਦੇ ਹਾਂ ਜਿਸਨੇ ਆਪਣੀਆਂ ਚਿੰਤਾਵਾਂ ਅਤੇ ਟਿੱਪਣੀਆਂ ਸਾਂਝੀਆਂ ਕੀਤੀਆਂ – ਅਸੀਂ ਸਾਰੇ ਇਕੱਠੇ ਹੋਏ ਤਾਂ ਜੋ ਇਹ ਗ੍ਰਿਫ਼ਤਾਰੀ ਸਫ਼ਲ ਹੋ ਸਕੀ।”
ਜਾਂਚ ਜਾਰੀ ਹੈ।
ਅਮਰੀਕਾ ਵੱਲੋਂ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਨਹੀਂ ਦੇਣ ਦਾ ਨਵਾਂ ਐਲਾਨ ਕੀਤਾ ਗਿਆ ਹੈ ਸੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸ ਸਬੰਧੀ ਸਪੱਸ਼ਟ ਕਰਦਿਆਂ ਕੈਨੇਡਾ ‘ਚ ਅਮਰੀਕਾ ਦੇ ਕੌਂਸਲੇਟ ਨੇ ਕਿਹਾ ਹੈ ਕਿ ਇਸ ਨਿਯਮ ਨਾਲ ਕੈਨੇਡੀਅਨ ਟਰੱਕ ਡਰਾਈਵਰ ਪ੍ਰਭਾਵਿਤ ਨਹੀਂ ਹੋਣਗੇ।  ਇਹ ਪਾਬੰਦੀ E and H ਵੀਜ਼ਾ ਸ਼੍ਰੇਣੀ ‘ਤੇ ਲਾਗੂ ਹੋਵੇਗੀ ਨਾ ਕਿ B-1, B-2 ‘ਤੇ ।
ਹਾਲਾਂਕਿ , ਟਰੱਕਰਾਂ ਨੂੰ ਵੀਜ਼ਾ ਲਈ ਇੰਟਰਵੀਊ ਸਮੇਂ ਆਪਣੀ ਅੰਗਰੇਜ਼ੀ ਦਾ ਲੋੜੀਂਦੀ ਕਾਬਲੀਅਤ ਸਾਬਤ ਕਰਨੀ ਪਵੇਗੀ ।
ਬਰੈਂਪਟਨ :   16 ਅਗਸਤ 2025 ਨੂੰ ਟ੍ਰਿਨਿਟੀ ਮਾਲ ਵਿਖੇ ਹੋਈ ਕਾਰ ਮੀਟਿੰਗ ਮਗਰੋਂ ਪੀਲ ਪੁਲਿਸ ਵੱਲੋਂ 21 ਸਾਲਾ ਅਜੈਪ੍ਰੀਤ ਸਿੱਧੂ ਨੂੰ ਖਤਰਨਾਕ ਡ੍ਰਾਈਵਿੰਗ ਅਤੇ ਇਸ ਸਬੰਧਤ ਹੋਰ ਅਪਰਾਧਾਂ ਅਤੇ ਰੌਲਾ ਪਾਉਣ ਲਈ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਸਿੱਧੂ ਨੂੰ ਵ੍ਹਾਈਟ ਡੌਜ ਚੈਲੰਜਰ ਗੱਡੀ ਨੂੰ ਖਤਰਨਾਕ ਢੰਗ ਨਾਲ ਚਲਾਉਂਦੇ ਵੇਖਿਆ ਪਰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਤੋਂ ਭੱਜਣ ਲੱਗਾ ਅਤੇ ਫੜ੍ਹਿਆ ਗਿਆ। ਪੁਲਿਸ ਨੇ ਉਸ 'ਤੇ ਕਈ ਚਾਰਜ ਲਗਾਏ ਹਨ, ਜਿੰਨਾ ਵਿੱਚ ਰੇਸਿੰਗ, ਹੁੱਲੜਬਾਜ਼ੀ, ਰੌਲਾ ਪਾਉਣਾ, ਅਤੇ ਪੁਲਿਸ ਤੋਂ ਭੱਜਣ ਜਿਹੇ ਚਾਰਜ ਸ਼ਾਮਲ ਹਨ। ਉਸਦਾ ਡ੍ਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਗਿਆ ਹੈ ਅਤੇ ਗੱਡੀ ਜ਼ਬਤ ਕਰ ਲਈ ਗਈ ਹੈ।
ਟੋਰਾਂਟੋ ਦੇ ਦੋ ਪੰਜਾਬੀ ਟਰੱਕ ਡਰਾਈਵਰਾਂ (ਕੈਨੇਡਾ ਵਿੱਚ ਪੀ.ਆਰ.,) ਰਣਜੀਤ ਸਿੰਘ ਰੋਵਲ ਅਤੇ ਇਕਬਾਲ ਸਿੰਘ ਵਿਰਕ California ਤੋਂ Ontario ਕੋਕੇਨ ਲਿਆਉਣ ਦੇ ਮਾਮਲੇ 'ਚ ਆਪਣੇ ਦੋਸ਼ ਕਬੂਲਣ ਜਾ ਰਹੇ ਹਨ। ਇਸ ਦੋਸ਼ਾਂ ਤਹਿਤ ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਸਭ ਵਿੱਚ ਸਾਬਕਾ ਕੈਨੇਡੀਅਨ ਉਲੰਪੀਅਨ ਰਿਆਨ ਵੈਡਿੰਗ ਵੀ ਸ਼ਾਮਲ ਸੀ।
ਪਿਛਲੇ ਸਾਲ ਅਗਸਤ 2024 ਵਿੱਚ ਮਿਸ਼ੀਗਨ ਤੋਂ ਓਂਟਾਰੀਓ ਦੇ ਸਾਰਨੀਆ ਦੇ ਬਲੂ ਵਾਟਰ ਬ੍ਰਿੱਜ ਪਾਰ ਕਰਦੇ ਸਮੇਂ ਅਮਰੀਕੀ ਅਫਸਰਾਂ ਵੱਲੋਂ ਇੱਕ ਟਰੱਕ 'ਤੇ ਸ਼ੱਕ ਹੋਣ 'ਤੇ ਮੁੜ੍ਹ ਜਾਂਚ ਕਰਨ ਲਈ ਰੋਕਿਆ ਸੀ। ਇਸ ਟਰੱਕ 'ਚ ਐਕਸ-ਰੇ ਸਕੈਨਰ ਅਤੇ ਕੁੱਤੇ ਦੀ ਮਦਦ ਨਾਲ ਨਜਾਇਜ਼ ਸਮਾਨ ਹੋਣ ਦਾ ਪਤਾ ਲੱਗਿਆ ਸੀ।
ਵਿਰਕ ਅਤੇ ਰੋਵਲ ਨੇ ਮੰਨਿਆ ਕਿ ਉਨ੍ਹਾਂ ਨੇ ਚੁੱਕਣੀ ਤਾਂ 347 ਕਿਲੋਗ੍ਰਾਮ ਕੋਕੇਨ ਦੀ ਖੇਪ ਸੀ ਪਰ ਟਰੱਕ ਵਿੱਚ ਜਗ੍ਹਾ ਘੱਟ ਹੋਣ ਕਾਰਨ ਉਹ ਬਸ 250 ਕਿਲੋਗ੍ਰਾਮ ਹੀ ਚੁੱਕ ਪਾਏ ਸਨ।
ਇਸ ਮਾਮਲੇ ਵਿੱਚ ਕੈਨੇਡੀਅਨ ਵੈਡਿੰਗ ਵੱਲੋਂ ਕਥਿਤ ਤੌਰ 'ਤੇ ਘੱਟ ਭਾਰ ਵਾਲੀ ਖੇਪ ਭੇਜਣ ਲਈ 1,50,000 ਕੈਨੇਡੀਅਨ ਡਾਲਰ ਦੇਣ ਦੀ ਪੇਸ਼ਕਸ਼ ਸੀ ਪਰ ਪਹਿਲਾਂ 2,20,000 ਡਾਲਰ 'ਤੇ ਗੱਲ ਹੋਈ ਸੀ, ਜਿਸ ਕਰਕੇ ਗੁਰਪ੍ਰੀਤ ਸਿੰਘ, ਜੋ ਕਥਿਤ ਤੌਰ 'ਤੇ ਟਰਾਂਸਪੋਰਟ ਨੈੱਟਵਰਕ ਦਾ ਮੁਖੀ ਦੱਸਿਆ ਗਿਆ ਹੈ, ਘੱਟ ਕੀਮਤ ਲੈਣ ਵਾਸਤੇ ਨਹੀਂ ਮੰਨਿਆ।
ਗੁਰਪ੍ਰੀਤ ਸਿੰਘ ਅਤੇ ਉਸਦਾ ਅੰਕਲ ਹਰਦੀਪ ਰੱਤੇ 'ਤੇ ਵੀ ਵੈਡਿੰਗ ਲਈ ਕੋਕੇਨ ਦੀਆਂ ਖੇਪਾਂ ਕੈਨੇਡਾ ਭੇਜਣ ਦੇ ਦੋਸ਼ ਹਨ।
ਪਿੰਡ (ਭੱਮਦੀ) ਤੋਂ ਉਦੈਵੀਰ ਸਿੰਘ ਭਾਰਤੀ ਅੰਤਰ ਰਾਸ਼ਟਰੀ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦੀ ਦੁਖਦ ਖ਼ਬਰ ਹੈ।  ਉਦੈਵੀਰ 2022 ਵਿੱਚ ਕੈਨੇਡਾ ਦੇ New Westminster ਦੇ douglas ਕਾਲਜ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਇਆ ਸੀ।
ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸਰੀ ਬੀਸੀ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ, ਉਸਨੂੰ ਕਿਸੇ ਕਾਰ ਡੀਲਰ ਨੇ ਮਹਿੰਗੀ sports car ਵੇਚੀ ਅਤੇ ਉਸਤੋਂ ਕਿਸ਼ਤ ਨਹੀ ਭਰੀ ਗਈ ਅਤੇ ਕਾਰ ਡੀਲਰ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ  ਕੀਤਾ ਜਾਂਦਾ ਸੀ।
ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ go fund me ਪੇਜ ਵੀ ਬਣਾਇਆ ਗਿਆ ਹੈ।
https://www.gofundme.com/f/udayveer-singh
ਬਰੈਂਪਟਨ :  ਵਾਰਡ 10 ਕੈਸਲਮੋਰ / ਗੋਰਵੇਅ 'ਚ ਬੀਤੀ ਰਾਤ ਵਾਰਦਾਤ
ਘਰ ਅੰਦਰ ਵੜ੍ਹ ਕੇ ਚਲਾਈਆਂ ਗੋਲੀਆਂ  ਇੱਕ ਹਲਾਕ, ਦੂਜਾ ਗੰਭੀਰ ਜਖ਼ਮੀ
ਹੋਰ ਵੇਰਵਿਆਂ ਦੀ ਉਡੀਕ ਵਿੱਚ
ਜੁਲਾਈ ਵਿੱਚ ਮਹਿੰਗਾਈ ਘੱਟੀ, ਜਿਸਦਾ ਵੱਡਾ ਕਾਰਨ ਪੈਟਰੋਲ ਪੰਪਾਂ ‘ਤੇ ਮਿਲੀ ਰਾਹਤ ਰਿਹਾ, ਪਰ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਗ੍ਰੋਸਰੀ ਤੇ ਰਿਹਾਇਸ਼ ਦੇ ਖਰਚੇ ਪਿਛਲੇ ਮਹੀਨੇ ਵਧੇ ਹਨ।
ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਜੁਲਾਈ ਵਿੱਚ ਸਲਾਨਾ ਮਹਿੰਗਾਈ ਦਰ ਘੱਟ ਕੇ 1.7 ਫੀਸਦੀ ਹੋ ਗਈ, ਜੋ ਜੂਨ ਵਿੱਚ 1.9 ਫੀਸਦੀ ਸੀ, ਤੇ ਅਰਥਸ਼ਾਸਤ੍ਰੀਆਂ ਦੀਆਂ ਉਮੀਦਾਂ ਨਾਲੋਂ ਥੋੜ੍ਹੀ ਘੱਟ ਸੀ।
ਉਦਾਹਰਣ ਦੇ ਤੌਰ 'ਤੇ, ਕਿਰਾਣਾ ਸਟੋਰਾਂ ‘ਤੇ ਖਰਚੇ ਸਲਾਨਾ ਆਧਾਰ ‘ਤੇ 3.4 ਫੀਸਦੀ ਵਧੇ, ਜੋ ਜੂਨ ਵਿੱਚ 2.8 ਫੀਸਦੀ ਸਨ। ਚਾਕਲੇਟ ਤੇ ਕੌਫੀ ਉਤਪਾਦਾਂ ਦੀਆਂ ਕੀਮਤਾਂ ਜੁਲਾਈ ਵਿੱਚ ਕਾਫੀ ਵਧੀਆਂ, ਜਿਸ ਬਾਰੇ ਸਟੈਟਕੈਨ ਨੇ ਕਿਹਾ ਕਿ ਇਹ ਉਹਨਾਂ ਦੇਸ਼ਾਂ ਵਿੱਚ ਮੁਸ਼ਕਲ ਮੌਸਮੀ ਹਾਲਾਤਾਂ ਨਾਲ ਜੁੜੀਆਂ ਹਨ ਜਿੱਥੇ ਕੋਕੋਆ ਅਤੇ ਕੌਫੀ ਬੀਨ ਪੈਦਾ ਹੁੰਦੇ ਹਨ।
ਮਿਸਾਲ ਵਜੋਂ, ਤਾਜ਼ੇ ਅੰਗੂਰਾਂ ਦੀਆਂ ਕੀਮਤਾਂ ਲਗਭਗ 30 ਫੀਸਦੀ ਵਧੀਆਂ, ਜਿਸ ਨਾਲ ਤਾਜ਼ੇ ਫਲਾਂ ਦੀ ਕੁੱਲ ਕੀਮਤ ਜੂਨ ਦੇ 2.1 ਫੀਸਦੀ ਤੋਂ ਵੱਧ ਕੇ ਜੁਲਾਈ ਵਿੱਚ 3.9 ਫੀਸਦੀ ਹੋ ਗਈ।
ਏਜੰਸੀ ਕਹਿੰਦੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਸਾਲ-ਦਰ-ਸਾਲ 16.1 ਫੀਸਦੀ ਘਟੀਆਂ, ਮੁੱਖ ਤੌਰ ‘ਤੇ ਕਾਰਬਨ ਟੈਕਸ ਹਟਾਉਣ ਕਰਕੇ। ਤੇਲ ਨਿਰਯਾਤ ਕਰਨ ਵਾਲੇ ਦੇਸ਼ਾਂ ਵੱਲੋਂ ਉਤਪਾਦਨ ਵਧਾਉਣ ਅਤੇ ਇਸਰਾਇਲ-ਈਰਾਨ ਟਕਰਾਅ ਵਿੱਚ ਵਿਰਾਮ ਤੋਂ ਬਾਅਦ, ਪੈਟਰੋਲ ਦੀਆਂ ਕੀਮਤਾਂ ਮਹੀਨਾਵਾਰ ਆਧਾਰ ‘ਤੇ ਵੀ 0.7 ਫੀਸਦੀ ਘਟੀਆਂ।
ਰਿਹਾਇਸ਼ ਸੰਬੰਧੀ ਮਹਿੰਗਾਈ ਜੂਨ ਦੇ 2.9 ਫੀਸਦੀ ਤੋਂ ਵਧ ਕੇ ਪਿਛਲੇ ਮਹੀਨੇ ਤਿੰਨ ਫੀਸਦੀ ਹੋ ਗਈ, ਜੋ ਫਰਵਰੀ 2024 ਤੋਂ ਬਾਅਦ ਇਸ ਸ਼੍ਰੇਣੀ ਵਿੱਚ ਪਹਿਲਾ ਵਾਧਾ ਹੈ।
ਕੁਦਰਤੀ ਗੈਸ ਦੀਆਂ ਕੀਮਤਾਂ ਜੂਨ ਨਾਲੋਂ ਘੱਟ ਦਰ ‘ਤੇ ਘਟੀਆਂ, ਜਿਸਦਾ ਮੁੱਖ ਕਾਰਨ ਓਨਟਾਰੀਓ ਵਿੱਚ ਵਧੇਰੇ ਖਰਚੇ ਹਨ।
ਬੈਂਕ ਆਫ ਕੈਨੇਡਾ 17 ਸਤੰਬਰ ਨੂੰ ਹੋਣ ਵਾਲੇ ਆਪਣੇ ਅਗਲੇ ਵਿਆਜ ਦਰ ਫੈਸਲੇ ਲਈ ਇਹ ਮਹਿੰਗਾਈ ਦੇ ਅੰਕੜੇ ਧਿਆਨ ਨਾਲ ਵੇਖੇਗਾ।