ਕਪਿਲ ਸ਼ਰਮਾ ਦਾ ਕੈਪਸ ਕੈਫੇ ਕੈਨੇਡਾ ਵਿੱਚ ਹਮਲੇ ਦਾ ਸ਼ਿਕਾਰ, ਕੈਫੇ ਨੇ ਜਾਰੀ ਕੀਤਾ ਬਿਆਨ
Ragini Joshi
July 11th 2025 11:06 PM
ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦਾ ਨਵਾਂ ਖੁਲਿਆ ਕੈਪਸ ਕੈਫੇ ਕੈਨੇਡਾ ਵਿੱਚ ਹਮਲੇ ਦਾ ਸ਼ਿਕਾਰ ਹੋਇਆ ਹੈ। ਇਸ ਘਟਨਾ ਤੋਂ ਬਾਅਦ ਕੈਫੇ ਵੱਲੋਂ ਸੰਦੇਸ਼ ਸਾਂਝਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਸਦਮੇ ਅਤੇ ਦੁੱਖ ਦਾ ਜ਼ਿਕਰ ਕੀਤਾ ਪਰ ਨਾਲ ਹੀ ਕਿਹਾ ਕਿ ਉਹ ਆਪਣੇ ਸੁਪਨੇ ਤੋਂ ਹਾਰ ਨਹੀਂ ਮੰਨਣਗੇ।
ਕੈਫੇ ਨੇ ਸਾਰੇ ਸਮਰਥਕਾਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਸੰਦੇਸ਼ਾਂ ਲਈ ਧੰਨਵਾਦ ਕੀਤਾ। ਨਾਲ ਹੀ, ਉਹਨਾਂ ਨੇ ਸਰੀ ਪੁਲਿਸ ਅਤੇ ਡੈਲਟਾ ਪੁਲਿਸ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ।
ਕੈਫੇ ਟੀਮ ਨੇ ਸਭ ਨੂੰ ਹਿੰਸਾ ਦੇ ਖਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ ਅਤੇ #supportkapscafecanada ਹੈਸ਼ਟੈਗ ਨਾਲ ਸਹਿਯੋਗ ਜਾਰੀ ਰੱਖਣ ਦੀ ਗੁਜ਼ਾਰਿਸ਼ ਕੀਤੀ।