ਯੂਕੇ — ਮਸ਼ਹੂਰ ਉਦਯੋਗਪਤੀ ਸੰਜੈ ਕਪੂਰ ਦਾ 53 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਦਰਦਨਾਕ ਘਟਨਾ ਯੂਨਾਈਟਡ ਕਿੰਗਡਮ ਵਿੱਚ ਵਾਪਰੀ ਜਿੱਥੇ ਉਹ ਪੋਲੋ ਮੈਚ ਵਿੱਚ ਭਾਗ ਲੈ ਰਹੇ ਸਨ।
ਸੰਜੈ ਕਪੂਰ, ਜੋ ਕਿ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਦੇ ਸਾਬਕਾ ਪਤੀ ਰਹਿ ਚੁੱਕੇ ਹਨ, ਉਨ੍ਹਾਂ ਦੀ ਇਹ ਵਿਆਹੀ ਜ਼ਿੰਦਗੀ ਅਕਸਰ ਮੀਡੀਆ ਦੀ ਚਰਚਾ ਦਾ ਕੇਂਦਰ ਬਣੀ ਰਹੀ। ਇਹ ਜੋੜਾ 2016 ਵਿੱਚ ਅਧਿਕਾਰਕ ਤੌਰ 'ਤੇ ਵੱਖ ਹੋ ਗਿਆ ਸੀ।
ਉਨ੍ਹਾਂ ਦੀ ਅਚਾਨਕ ਮੌਤ 'ਤੇ ਦੇਸ਼-ਵਿਦੇਸ਼ ਤੋਂ ਉਦਯੋਗਪਤੀਆਂ, ਸੈਲੀਬਰਿਟੀਆਂ ਅਤੇ ਪੋਲੋ ਪ੍ਰੇਮੀਆਂ ਵੱਲੋਂ ਦੁਖ ਪ੍ਰਗਟਾਇਆ ਜਾ ਰਿਹਾ ਹੈ।
ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਪਰਿਵਾਰ ਵੱਲੋਂ ਹਜੇ ਜਾਰੀ ਨਹੀਂ ਕੀਤੀ ਗਈ।