Canada Insight - ਜਲਦ ਆ ਰਿਹੈ ਸਿਰਫ਼ PTC Punjabi Canada 'ਤੇ

By  Ragini Joshi July 7th 2025 10:23 PM

ਜੈਦੀਪ ਸਿੰਘ, ਜੋ ਕਿ ਇੱਕ ਪ੍ਰਮੁੱਖ ਪੱਤਰਕਾਰ, ਬ੍ਰਾਡਕਾਸਟਰ ਅਤੇ ਸਿੱਖਿਆ ਵਿੱਚ ਇੰਟਰ ਕਲਚਰਲ ਆਦਾਨ-ਪ੍ਰਦਾਨ ਦੇ ਮਾਹਿਰ ਹਨ, ਜਲਦ ਹੀ ਪੀ.ਟੀ.ਸੀ. ਪੰਜਾਬੀ ਕੈਨੇਡਾ 'ਤੇ ਆ ਰਹੇ ਨਵੇਂ ਕਾਰਜਕ੍ਰਮ ਕੈਨੇਡਾ ਇਨਸਾਈਟ ਦੀ ਮਿਜਬਾਨੀ ਕਰਨਗੇ।


ਕੈਨੇਡਾ ਭਰ ਵਿੱਚ ਮਸ਼ਹੂਰ ਜੈਦੀਪ ਸਿੰਘ ਨੇ ਕੈਨੇਡੀਅਨ ਯੂਨੀਵਰਸਿਟੀਆਂ, ਕਾਰਲਟਨ ਯੂਨੀਵਰਸਿਟੀ ਦੇ ਕੈਨੇਡਾ ਇੰਡੀਆ ਸੈਂਟਰ ਫਾਰ ਐਕਸੀਲੈਂਸ ਅਤੇ ਇੰਡੀਅਨ ਇੰਪੋਰਟਰਜ਼ ਚੇਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਕੈਨੇਡੀਅਨ ਚੈਪਟਰ ਦੇ ਪ੍ਰਧਾਨ ਵਜੋਂ ਆਪਣੀ ਭੂਮਿਕਾ ਰਾਹੀਂ ਕੈਨੇਡਾ-ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹੰਮ ਭੂਮਿਕਾ ਨਿਭਾਈ ਹੈ। ਵਪਾਰ, ਸਿੱਖਿਆ ਅਤੇ ਸਾਂਸਕ੍ਰਿਤਿਕ ਸੰਬੰਧਾਂ ਦੇ ਦਹਾਕਿਆਂ ਦੇ ਤਜਰਬੇ ਨਾਲ, ਜੈਦੀਪ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਜਸਟਿਨ ਟਰੂਡੋ ਨਾਲ ਭਾਰਤ ਦੌਰਿਆਂ ਵਿੱਚ ਵੀ ਹਿੱਸਾ ਲਿਆ ਹੈ।

ਹੁਣ, ਉਹ ਆਪਣੀ ਵਿਸ਼ਾਲ ਦੂਰਦਰਸ਼ੀ ਸੋਚ ਨਾਲ ਇਸ ਨਵੇਂ ਸ਼ੋਅ ਰਾਹੀਂ ਦਰਸ਼ਕਾਂ ਲਈ ਨਵੀਆਂ ਝਲਕਾਂ ਲਿਆਉਣਗੇ।



Related Post