Dhustlerz ਜੋੜੀ ਜਸ਼ਨਪ੍ਰੀਤ ਸਿੰਘ ਤੇ ਗੁਨੀਤ ਕੌਰ ਲਾਉਣਗੇ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 7 ‘ਚ ਹਾਸੇ ਤੇ ਸਵਾਦ ਦਾ ਤੜਕਾ

By  Ragini Joshi October 30th 2025 12:12 AM

ਪੀ.ਟੀ.ਸੀ. ਪੰਜਾਬੀ ਕੈਨੇਡਾ ਦਾ ਸਭ ਤੋਂ ਚਰਚਿਤ ਪ੍ਰੋਗਰਾਮ ਕੈਨੇਡਾ ਦੇ ਸੁਪਰ ਸ਼ੈਫ – ਸੀਜ਼ਨ 7 ਵਿਦ ਵਿਕਰਮ ਵਿਜ ਮੁੜ ਆ ਰਿਹਾ ਹੈ, ਅਤੇ ਇਸ ਵਾਰ ਮੰਚ ਸਜਾਉਣ ਜਾ ਰਹੇ ਨੇ ਸੋਸ਼ਲ ਮੀਡੀਆ ਦੀ ਮਸ਼ਹੂਰ ਹਾਸਰਸ ਜੋੜੀ ਜਸ਼ਨਪ੍ਰੀਤ ਸਿੰਘ ਤੇ ਗੁਨੀਤ ਕੌਰ, ਜਿਨ੍ਹਾਂ ਨੂੰ ਸਭ Dhustlerz ਦੇ ਨਾਮ ਨਾਲ ਜਾਣਦੇ ਹਨ।

ਆਪਣੀ ਖੁਸ਼ਮਿਜਾਜ਼ੀ, ਮਜ਼ਾਕੀਆ ਅੰਦਾਜ਼ ਤੇ ਕਰਾਰੀ ਕੈਮਿਸਟਰੀ ਲਈ ਮਸ਼ਹੂਰ ਇਹ ਜੋੜੀ ਦਰਸ਼ਕਾਂ ਨੂੰ ਹਾਸੇ ਨਾਲ ਨਾਲ ਭੁੱਖ ਤੇ ਸਵਾਦ ਦਾ ਤੜਕਾ ਲਗਾਉਣ ਦਾ ਕੰਮ ਵੀ ਕਰੇਗੀ। ਇਹ ਜੋੜੀ ਆਪਣੇ ਖਾਣੇ ਪ੍ਰਤੀ ਪਿਆਰ ਤੇ ਸ੍ਰਿਜਨਾਤਮਕਤਾ ਨਾਲ ਸ਼ੋਅ ਵਿੱਚ ਇੱਕ ਨਵਾਂ ਰੰਗ ਭਰਨ ਲਈ ਤਿਆਰ ਹੈ।

ਇਹ ਪ੍ਰੋਗਰਾਮ ਰੀਅਲ ਕੈਨੇਡੀਅਨ ਸੁਪਰਸਟੋਰ ਵੱਲੋਂ ਪੇਸ਼ ਕੀਤਾ ਗਿਆ ਹੈ, ਮੈਕੇਨ ਮਸਾਲਾ ਫ੍ਰਾਈਜ਼ – ਨਾਊ ਇਨ ਕੈਨੇਡਾ ਵੱਲੋਂ ਕੋ-ਪ੍ਰੇਜ਼ੈਂਟ ਕੀਤਾ ਗਿਆ ਹੈ ਅਤੇ ਇੰਡੀਆ ਗੇਟ ਬਾਸਮਤੀ ਰਾਈਸ ਵੱਲੋਂ ਪਾਵਰਡ ਹੈ।

ਸੈਲੀਬ੍ਰਿਟੀ ਸ਼ੈਫ ਵਿਕਰਮ ਵਿਜ ਦੇ ਨਾਲ ਇਹ ਸੀਜ਼ਨ ਹੋਵੇਗਾ ਸਵਾਦ, ਰੋਮਾਂਚ ਤੇ ਜਜ਼ਬੇ ਦਾ ਮਿਲਾਪ, ਜਿੱਥੇ ਹਰ ਡਿਸ਼ ਨਵੀਂ ਕਹਾਣੀ ਦਾ ਰੂਪ ਲਵੇਗੀ।

ਤਾਂ ਫਿਰ ਦੇਰ ਕਿਸ ਗੱਲ ਦੀ? ਤਿਆਰ ਰਹੋ PTC Punjabi Canada 'ਚ Dhustlerz ਦੀ ਪ੍ਰਫਾਰਮੈਂਸ ਦੇ ਨਾਲ, ਕਿਉਂਕਿ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 7 ਲੈ ਕੇ ਆ ਰਿਹਾ ਹੈ ਖਾਣੇ, ਜਸ਼ਨ, ਹਾਸਾ ਤੇ ਰੰਗਾਂ ਨਾਲ ਭਰਪੂਰ ਸ਼ੋਅ,  ਬਹੁਤ ਜਲਦੀ!

Related Post