ਟ੍ਰਿਨਿਟੀ ਮਾਲ ਬਾਹਰ ਕਾਰ ਮੀਟਿੰਗ ਦੌਰਾਨ ਹੁੱਲੜਬਾਜ਼ੀ ਕਰਨ ਵਾਲਾ ਹੋਇਆ ਗ੍ਰਿਫਤਾਰ, ਜੱਜ ਨੇ ਜ਼ਮਾਨਤ ਦਿੱਤੀ
Ragini Joshi
August 22nd 2025 03:48 AM
ਬਰੈਂਪਟਨ : 16 ਅਗਸਤ 2025 ਨੂੰ ਟ੍ਰਿਨਿਟੀ ਮਾਲ ਵਿਖੇ ਹੋਈ ਕਾਰ ਮੀਟਿੰਗ ਮਗਰੋਂ ਪੀਲ ਪੁਲਿਸ ਵੱਲੋਂ 21 ਸਾਲਾ ਅਜੈਪ੍ਰੀਤ ਸਿੱਧੂ ਨੂੰ ਖਤਰਨਾਕ ਡ੍ਰਾਈਵਿੰਗ ਅਤੇ ਇਸ ਸਬੰਧਤ ਹੋਰ ਅਪਰਾਧਾਂ ਅਤੇ ਰੌਲਾ ਪਾਉਣ ਲਈ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੇ ਸਿੱਧੂ ਨੂੰ ਵ੍ਹਾਈਟ ਡੌਜ ਚੈਲੰਜਰ ਗੱਡੀ ਨੂੰ ਖਤਰਨਾਕ ਢੰਗ ਨਾਲ ਚਲਾਉਂਦੇ ਵੇਖਿਆ ਪਰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਤੋਂ ਭੱਜਣ ਲੱਗਾ ਅਤੇ ਫੜ੍ਹਿਆ ਗਿਆ। ਪੁਲਿਸ ਨੇ ਉਸ 'ਤੇ ਕਈ ਚਾਰਜ ਲਗਾਏ ਹਨ, ਜਿੰਨਾ ਵਿੱਚ ਰੇਸਿੰਗ, ਹੁੱਲੜਬਾਜ਼ੀ, ਰੌਲਾ ਪਾਉਣਾ, ਅਤੇ ਪੁਲਿਸ ਤੋਂ ਭੱਜਣ ਜਿਹੇ ਚਾਰਜ ਸ਼ਾਮਲ ਹਨ। ਉਸਦਾ ਡ੍ਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਗਿਆ ਹੈ ਅਤੇ ਗੱਡੀ ਜ਼ਬਤ ਕਰ ਲਈ ਗਈ ਹੈ।