ਕੈਨੇਡਾ ਤੋਂ ਗਿਆ ਅੰਮ੍ਰਿਤਪਾਲ ਸਿੰਘ ਢਿੱਲੋਂ (30) ਬਾਬਾ ਫੌਜਾ ਸਿੰਘ ਹਿੱਟ ਐਂਡ ਰਨ ਕੇਸ ’ਚ ਗ੍ਰਿਫ਼ਤਾਰ

By  Ragini Joshi July 16th 2025 09:42 AM

ਬਾਬਾ ਫੌਜਾ ਸਿੰਘ ਹਿੱਟ ਐਂਡ ਰਨ ਕੇਸ 'ਚ ਅੰਮ੍ਰਿਤਪਾਲ ਸਿੰਘ ਢਿੱਲੋਂ (30) 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਕੈਨੇਡਾ ਤੋਂ ਭਾਰਤ ਗਿਆ ਸੀ। ਹਾਦਸੇ ਵਿੱਚ ਸ਼ਾਮਲ ਟੋਯੋਟਾ ਫੌਰਚੂਨਰ ਗੱਡੀ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ।

ਅੰਮ੍ਰਿਤਪਾਲ ਸਿੰਘ ਢਿੱਲੋਂ, ਕਰਤਾਰਪੁਰ ਵਾਸੀ ਹੈ। ਹੁਣ , ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿੰਦਾ ਹੈ। ਗੱਡੀ ਦੀ ਨੰਬਰ ਪਲੇਟ ਤੋਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਨਿਵਾਸੀ ਵਰਿੰਦਰ ਸਿੰਘ ਦੇ ਨਾਂ ’ਤੇ ਰਜਿਸਟਰ ਸੀ, ਜਿਸਨੇ ਪੁਲਿਸ ਨੂੰ ਦੱਸਿਆ ਕਿ ਉਹ ਇਹ ਗੱਡੀ ਢਿੱਲੋਂ ਨੂੰ ਵੇਚ ਚੁੱਕਾ ਸੀ।

ਢਿੱਲੋਂ ਇੱਕ ਹਫ਼ਤਾ ਪਹਿਲਾਂ ਹੀ ਭਾਰਤ ਆਇਆ ਸੀ ਅਤੇ ਉਸਨੂੰ  ਉਸ ਦੇ ਪਿੰਡ ਤੋਂ ਫੜਿਆ ਗਿਆ ਹੈ।


Related Post