Canada Day : ਕੀ ਹੈ ਇਤਿਹਾਸ, ਕਿਵੇਂ ਮਨਾਇਆ ਜਾਵੇਗਾ 2025 ਦਾ ਕੈਨੇਡਾ ਡੇਅ
ਕੈਨੇਡਾ ਡੇ ਦਾ ਇਤਿਹਾਸ
ਕੈਨੇਡਾ ਦਾ ਕੌਮੀ ਤਿਉਹਾਰ 1 ਜੁਲਾਈ ਨੂੰ ਮਨਾਇਆ ਜਾਂਦਾ ਹੈ।
ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਕਨੇਡੀਅਨ ਲੋਕ ਆਪਣੇ ਇਤਿਹਾਸ, ਸੰਸਕ੍ਰਿਤੀ ਅਤੇ ਉਪਲਬਧੀਆਂ ‘ਤੇ ਮਾਣ ਮਹਿਸੂਸ ਕਰਦੇ ਹਨ। 1868 ਤੋਂ ਲਗਾਤਾਰ ਇਹ ਦਿਨ ਖੁਸ਼ੀਆਂ ਅਤੇ ਤਿਉਹਾਰਾਂ ਨਾਲ ਮਨਾਇਆ ਜਾਂਦਾ ਹੈ।
ਕੈਨੇਡਾ ਡੇ ਦੀ ਸ਼ੁਰੂਆਤ
- 1 ਜੁਲਾਈ 1867: British North America Act (ਅੱਜ Constitution Act, 1867) ਰਾਹੀਂ ਕੈਨੇਡਾ ਦੀ ਰਚਨਾ ਹੋਈ।
- 20 ਜੂਨ 1868: ਗਵਰਨਰ ਜਨਰਲ ਲਾਰਡ ਮੌਨਕ ਨੇ ਪ੍ਰੋਕਲੇਮੇਸ਼ਨ ਜਾਰੀ ਕੀਤਾ ਜਿਸ ‘ਚ ਮਹਾਰਾਣੀ ਵਿਕਟੋਰੀਆ ਦੇ ਸਾਰੇ ਕੈਨੇਡੀਅਨਾਂ ਨੂੰ 1 ਜੁਲਾਈ ਮਨਾਉਣ ਲਈ ਕਿਹਾ ਗਿਆ।
- 1879: ਸੰਘੀ ਕਾਨੂੰਨ ਰਾਹੀਂ 1 ਜੁਲਾਈ ਨੂੰ statutory holiday ਬਣਾਇਆ ਗਿਆ ਜਿਸ ਨੂੰ ਪਹਿਲਾਂ "Anniversary of Confederation" ਤੇ ਬਾਅਦ ਵਿੱਚ "Dominion Day" ਕਿਹਾ ਗਿਆ।
- 27 ਅਕਤੂਬਰ 1982: Dominion Day ਦਾ ਨਾਂ ਸੱਫਤਾਪੂਰਕ ਤੌਰ ‘ਤੇ Canada Day ਰੱਖਿਆ ਗਿਆ।
ਤਿਉਹਾਰਾਂ ਦੀ ਸ਼ੁਰੂਆਤ
- 1 ਜੁਲਾਈ 1917: ਸੰਘੀਕਰਨ ਭਾਵ Confederation ਦੀ 50ਵੀਂ ਵਰ੍ਹੇਗੰਢ। ਉਸ ਸਮੇਂ ਬਣ ਰਹੀਆਂ ਸੰਸਦ ਇਮਾਰਤਾਂ Fathers of Confederation ਅਤੇ ਪਹਿਲੇ ਵਿਸ਼ਵ ਯੁੱਧ ‘ਚ ਯੋਧਿਆਂ ਦੀ ਬਹਾਦੁਰੀ ਨੂੰ ਸਮਰਪਿਤ ਕੀਤੀਆਂ ਗਈਆਂ।
- 1 ਜੁਲਾਈ 1927: 60ਵੀਂ ਵਰ੍ਹੇਗੰਢ ਮੌਕੇ Peace Tower Carillon ਦੀ ਸ਼ੁਰੂਆਤ ਹੋਈ। ਉਸ ਸਮੇਂ ਦੇ ਗਵਰਨਰ ਜਨਰਲ Viscount Willingdon ਨੇ Wellington Street ‘ਤੇ Confederation Building ਦੀ ਨੀਂਹ ਰੱਖੀ।
- 1958 ਤੋਂ 1968 ਤੱਕ: ਕੈਨੇਡਾ ਡੇਅ ਦੀਆਂ ਤਿਆਰੀਆਂ ਤਿਉਹਾਰ ਹਰ ਸਾਲ ਸਰਕਾਰ ਦੁਆਰਾ ਕਰਵਾਈਆਂ ਜਾਂਦੀਆਂ ਸਨ। Secretary of State ਇਸ ਦੀਆਂ ਗਤੀਵਿਧੀਆਂ ਨੂੰ ਸੰਭਾਲਦਾ ਸੀ। ਅਮੂਮਨ Parliament Hill ‘ਤੇ ਦੁਪਹਿਰ ਨੂੰ flag ceremony ਹੁੰਦੀ, ਸ਼ਾਮ ਨੂੰ sunset ceremony ਅਤੇ ਫਿਰ ਫੌਜੀ ਬੈਂਡ ਦਾ ਸਮਾਰੋਹ ਅਤੇ ਆਤਿਸ਼ਬਾਜ਼ੀ ਹੁੰਦੀ ਸੀ।
- 1 ਜੁਲਾਈ 1967: ਸੰਘੀਕਰਨ ਦੀ 100ਵੀਂ ਵਰ੍ਹੇਗੰਢ। Parliament Hill ‘ਤੇ ਰਾਣੀ ਐਲੀਜ਼ਾਬੈਥ ਦੂਜੀ ਦੀ ਸ਼ਿਰਕਤ ਨਾਲ ਵੱਡਾ ਸਮਾਰੋਹ ਹੋਇਆ।
- 1968 ਤੋਂ 1979 ਤੱਕ (1976 ਤੋਂ ਇਲਾਵਾ): Parliament Hill ‘ਤੇ ਵੱਡੀ multicultural celebration ਹੁੰਦੀ ਸੀ। ਇਹ concert ਦੇਸ਼ ਭਰ ‘ਚ ਟੀਵੀ ‘ਤੇ ਦਿਖਾਇਆ ਜਾਂਦਾ ਸੀ। “Festival Canada” ਨਾਮਕ ਮੁੱਖ ਸਮਾਰੋਹ National Capital Region ‘ਚ ਸਾਰੇ ਜੁਲਾਈ ਮਹੀਨੇ ਚੱਲਦੇ। ਕਈ ਕਲਾਤਮਕ, ਸੱਭਿਆਚਾਰਕ ਅਤੇ ਖੇਡ ਸਮਾਰੋਹ ਸ਼ਾਮਿਲ ਹੁੰਦੇ ਅਤੇ ਕਈ ਸ਼ਹਿਰ ਤੇ ਵੋਲੰਟੀਅਰ ਗਰੁੱਪ ਇਸ ‘ਚ ਭਾਗ ਲੈਂਦੇ ਸਨ।
- 1980 ਤੋਂ 1983 ਤੱਕ: ਇੱਕ ਨਵਾਂ ਮਾਡਲ ਤਿਆਰ ਕੀਤਾ ਗਿਆ। Parliament Hill ‘ਤੇ ਸਮਾਰੋਹ ਦੇ ਨਾਲ ਨਾਲ ਇੱਕ ਰਾਸ਼ਟਰੀ ਕਮੇਟੀ ਸਥਾਨਕ ਤਿਉਹਾਰਾਂ ਨੂੰ ਵੀ ਉਤਸ਼ਾਹਿਤ ਅਤੇ ਵਿੱਤੀਆ ਸਹਾਇਤਾ ਦੇਣ ਲੱਗੀ। Celebrate Canada ਪ੍ਰੋਗ੍ਰਾਮ ਰਾਹੀਂ ਕਈ ਸ਼ਹਿਰਾਂ ‘ਚ ਵੋਲੰਟੀਅਰ ਗਰੁੱਪਾਂ ਵੱਲੋਂ ਸ਼ੋਅ ਆਯੋਜਿਤ ਹੁੰਦੇ ਸਨ।
- 1981: 15 ਵੱਡੇ ਕੈਨੇਡੀਅਨ ਸ਼ਹਿਰਾਂ ਵਿੱਚ ਆਤਿਸ਼ਬਾਜ਼ੀ ਦੀ ਸ਼ੁਰੂਆਤ — ਇਹ ਰਿਵਾਜ ਅੱਜ ਤੱਕ ਜਾਰੀ ਹੈ।
- 1984: ਨੈਸ਼ਨਲ ਕੈਪੀਟਲ ਕਮਿਸ਼ਨ (NCC) ਨੂੰ ਰਾਜਧਾਨੀ ‘ਚ Canada Day ਮਨਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ।
- 2010: ਮਹਾਰਾਣੀ ਐਲੀਜ਼ਾਬੈਥ II ਅਤੇ ਡਿਊਕ ਆਫ ਐਡਿਨਬਰਗ ਨੇ ਪਰਲੀਮੈਂਟ ਹਿੱਲ ‘ਤੇ ਕੈਨੇਡਾ ਦੀ 143ਵੀਂ ਵਰ੍ਹੇਗੰਢ ਮਨਾਈ।
- 2011: ਡਿਊਕ ਅਤੇ ਡਚੇਸ ਆਫ ਕੈਂਬਰਿਜ਼ (ਪ੍ਰਿੰਸ ਵਿਲੀਅਮ ਅਤੇ ਕੇਥਰੀਨ) ਨੇ ਕੈਨੇਡਾ ਦੀ 144ਵੀਂ ਵਰ੍ਹੇਗੰਢ ਮੌਕੇ ਪਰਲੀਮੈਂਟ ਹਿੱਲ ‘ਤੇ ਹਿੱਸਾ ਲਿਆ।
- 2014: ਕੈਨੇਡੀਅਨ ਹੇਰੀਟੇਜ ਨੇ 147ਵੀਂ Canada Day ਸੈਲੀਬ੍ਰੇਸ਼ਨ ਦਾ ਆਯੋਜਨ ਕੀਤਾ ਅਤੇ 2017 ਲਈ 150ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ।
- 2017: ਕੈਨੇਡਾ ਦੀ ਸੰਘੀਕਰਨ ਦੀ 150ਵੀਂ ਵਰ੍ਹੇਗੰਢ ਮੌਕੇ ਤਟ ਤੋਂ ਤਟ ਤੱਕ ਵਿਸ਼ਾਲ ਤਿਉਹਾਰ ਮਨਾਏ ਗਏ। Prince of Wales ਅਤੇ Duchess of Cornwall ਨੇ ਪਹਿਲੀ ਵਾਰ ਪਰਲੀਮੈਂਟ ਹਿੱਲ ‘ਤੇ Canada Day ਮਨਾਇਆ ਅਤੇ ਲੋਕਾਂ ਨਾਲ ਇਹ ਮਹੱਤਵਪੂਰਨ ਦਿਨ ਮਨਾਇਆ।
ਕੈਨੇਡਾ ਡੇ 2025: ਓਟਾਵਾ ਕਿਵੇਂ ਮਨਾਵੇਗਾ?
ਇਸ ਵਾਰੀ ਕੈਨੇਡਾ ਡੇ ਖਾਸ ਹੈ ਕਿਉਂਕਿ ਇਹ ਪਹਿਲਾ ਸੈਲੀਬ੍ਰੇਸ਼ਨ ਹੈ, ਜਦੋਂ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ “51ਵਾਂ ਸੂਬਾ” ਬਣਾਉਣ ਦੀ ਧਮਕੀ ਦਿੱਤੀ ਸੀ। ਇਸ ਸਾਲ ਕੈਨੇਡਾ 158ਵਾਂ ਜਨਮ ਦਿਨ ਮਨਾਏਗਾ।
LeBreton Flats ਸਭ ਤੋਂ ਵੱਡਾ ਸੈਲੀਬ੍ਰੇਸ਼ਨ ਸਪਾਟ ਰਹੇਗਾ — ਇਥੇ ਸਾਰਾ ਦਿਨ ਸੰਗੀਤ, ਡਾਂਸ, ਇੰਟਰਐਕਟਿਵ ਗੇਮਾਂ ਅਤੇ ਰਾਤ 10 ਵਜੇ ਤੱਕ CBC ਤੇ LIVE ਸ਼ੋਅ ਹੋਵੇਗਾ। ਗੋਰਮੇਟ ਫੂਡ ਸਟਾਲ ਵੀ ਹੋਣਗੇ।
Parliament Hill ‘ਤੇ Changing of the Guard ਸਵੇਰੇ 10 ਵਜੇ, Royal Canadian Air Force Pipes & Drums ਦੇ ਸ਼ੋਅ ਹੋਣਗੇ। Snowbirds ਦੇ ਜੈੱਟ 4 ਵਜੇ ਉੱਡਣਗੇ।
Supreme Court ਆਪਣੀ 150ਵੀਂ ਵਰ੍ਹੇਗੰਢ ਮਨਾਉਂਦੇ ਹੋਏ 9 ਤੋਂ 5 ਵਜੇ ਤੱਕ ਟੂਰ ਲਈ ਖੁੱਲ੍ਹੀ ਰਹੇਗੀ। National Arts Centre 2:30 ਵਜੇ Alexander Shelley ਨਾਲ ਮੁਫ਼ਤ ਔਰਕੈਸਟਰਾ ਕਨਸਰਟ ਕਰੇਗਾ।
ਜੇਕਰ ਬਾਹਰ ਜਾ ਕੇ fireworks ਨਹੀਂ ਦੇਖ ਸਕਦੇ ਤਾਂ Barrhaven, Kanata, Stittsville, Dunrobin, Osgoode, Beacon Hill, Orléans ਵਿੱਚ ਵੀ ਲੋਕਲ ਸੈਲੀਬ੍ਰੇਸ਼ਨ ਤੇ ਆਤਿਸ਼ਬਾਜ਼ੀ ਹੋਵੇਗੀ।
ਦੱਸ ਦੇਈਏ ਕਿ ਇਸ ਦਿਨ ਕੁਝ ਇੰਡਿਜਨਸ ਲੋਕਾਂ ਲਈ ਇਹ colonial ਇਤਿਹਾਸ ਕਰਕੇ ਮਨਾਉਣ ਵਾਲਾ ਦਿਨ ਨਹੀਂ ਹੁੰਦਾ।
ਕੈਨੇਡਾ ਡੇ 2025: ਟੋਰਾਂਟੋ, ਮਿਸੀਸਾਗਾ, ਐਜੇਕਸ ਤੇ ਹੋਰ ਥਾਵਾਂ ‘ਤੇ ਕਿਵੇਂ ਮਨਾਇਆ ਜਾਵੇਗਾ ਜਸ਼ਨ
ਟੋਰਾਂਟੋ
Nathan Phillips Square: 12 ਤੋਂ 5:30 ਵਜੇ ਤੱਕ ਲਾਈਵ ਸੰਗੀਤ, ਡਾਂਸ ਤੇ ਫੇਸ ਪੇਂਟਿੰਗ।
Queen’s Park: 10 ਤੋਂ 5 ਵਜੇ ਤੱਕ ਸਟੇਜ ਸ਼ੋਅ, midway rides, crafts, Phil Wizard ਦਾ ਡਾਂਸ ਸ਼ੋਅ 11:30am।
Amesbury Park: ਫਲੀ ਮਾਰਕੀਟ, ਖਾਣ-ਪੀਣ, ਸੰਗੀਤ ਸਵੇਰੇ 10 ਤੋਂ ਰਾਤ 10 ਵਜੇ fireworks ਤੱਕ।
East York: Dieppe Park ਤੋਂ parade 10:30am, Stan Wadlow Park ‘ਚ midway ਤੇ beer garden, fireworks 10pm।
Harbourfront: Queens Quay ‘ਤੇ 12pm ਤੋਂ ਸੰਗੀਤ, ਕਾਮੇਡੀ, ਬਜ਼ਾਰ, fireworks 10:45pm।
ਮਿਸੀਸਾਗਾ
Celebration Square: ਸ਼ਾਮ 4pm ਤੋਂ Night Market, Camp Canuck ਬੱਚਿਆਂ ਲਈ, fireworks Square ‘ਚ।
#InThePort Port Credit: Ferris wheel, ਤਿੰਨ ਸਟੇਜਾਂ ਤੇ ਸੰਗੀਤ, Credit River ਤੇ fireworks।
Streetsville: Memorial Park ‘ਚ drone show ਅਤੇ fireworks 9pm।
ਬਰੈਂਪਟਨ:
Chinguacousy Park: Jesse Jones ਹੋਸਟ, ਲਾਈਵ ਸੰਗੀਤ, ਖਾਣ-ਪੀਣ, fireworks 10pm।
ਵੌਨ:
North Maple Regional Park: 10am–4pm ਲਾਈਵ ਐਨਟਰਟੇਨਮੈਂਟ, vendor market, ਪਰਿਵਾਰਾਂ ਲਈ ਬਹੁਤ ਵਧੀਆ।
ਐਜੇਕਸ:
Ajax Downs: 2pm ਤੋਂ kids activities, food, fireworks 10pm।
ਮਾਰਖਮ:
Markham Centre: 3pm–10:30pm ਸੰਗੀਤ, family fun, fireworks 10pm।
ਵਿਟਬੀ:
Victoria Fields Park: Grab & Go food trucks 5pm ਤੋਂ, ਡਰਹਮ ਦਾ ਸਭ ਤੋਂ ਵੱਡਾ fireworks show 10pm।
ਓਕਵਿਲ:
Bronte Heritage Waterfront Park: ਖੇਡਾਂ, ਜਸ਼ਨ, ਆਤਿਸ਼ਬਾਜ਼ੀ Lake Ontario ‘ਤੇ 10pm।
ਹੈਮਿਲਟਨ:
Bayfront Park: ਆਰਟ ਅਤੇ ਕ੍ਰਾਫਟ, ਕਿਡਜ਼ zone, ਆਤਿਸ਼ਬਾਜ਼ੀ 10pm।