ਕੈਨੇਡਾ ਦੀ ਅਰਥਵਿਵਸਥਾ ਦੂਜੇ ਕਵਾਰਟਰ ਵਿੱਚ 1.6% ਘਟੀ - ਸਟੈਟਿਸਟਿਕਸ ਕੈਨੇਡਾ

By  Ragini Joshi August 29th 2025 10:17 PM

ਬੈਂਕ ਆਫ ਕੈਨੇਡਾ ਵੱਲੋਂ ਆਪਣੀ ਮੁੱਖ ਕਰਜ਼ਾ ਦਰ ਅਸਥਿਰ ਰੱਖਣ ਦੇ ਐਲਾਨ ਤੋਂ ਬਾਅਦ, ਗਵਰਨਰ ਟਿਫ ਮੈਕਲਮ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ-ਅਮਰੀਕਾ ਵਪਾਰ ਯੁੱਧ ਅਰਥਵਿਵਸਥਾ ਨੂੰ "ਸਥਾਈ ਤੌਰ ‘ਤੇ ਹੇਠਲੇ ਪੱਧਰ" ‘ਤੇ ਲੈ ਜਾਵੇਗਾ, ਜਿਸ ਨਾਲ ਖਪਤ ਅਤੇ ਆਮਦਨ ਘਟੇਗੀ। – 30 ਜੁਲਾਈ, 2025

ਸਟੈਟਿਸਟਿਕਸ ਕੈਨੇਡਾ ਨੇ 29 ਅਗਸਤ ਨੂੰ ਦੱਸਿਆ ਕਿ ਜੂਨ ਮਹੀਨੇ ਵਿੱਚ ਕੁੱਲ ਘਰੇਲੂ ਉਤਪਾਦ (GDP) 0.1 ਪ੍ਰਤੀਸ਼ਤ ਘੱਟਿਆ, ਜੋ ਲਗਾਤਾਰ ਤੀਜੀ ਕਮੀ ਸੀ। ਅਪ੍ਰੈਲ ਅਤੇ ਮਈ ਵਿੱਚ ਵੀ GDP ਘਟਿਆ ਸੀ। ਦੂਜੇ ਕਵਾਰਟਰ ਵਿੱਚ GDP 0.3 ਪ੍ਰਤੀਸ਼ਤ ਘਟਿਆ, ਜਦਕਿ ਪਹਿਲੇ ਕਵਾਰਟਰ ਵਿੱਚ 0.5 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।

ਦੋ ਲਗਾਤਾਰ ਕਵਾਰਟਰਾਂ ਵਿੱਚ GDP ਘਟਣਾ ਅਕਸਰ ਅਰਥਸ਼ਾਸਤ੍ਰੀਆਂ ਵੱਲੋਂ ਮੰਦੀ (recession) ਮੰਨਿਆ ਜਾਂਦਾ ਹੈ।

ਅੰਕੜਿਆਂ ਮੁਤਾਬਕ, ਜੂਨ ਵਿੱਚ ਗੁੱਡਸ-ਪ੍ਰੋਡਿਊਸਿੰਗ ਇੰਡਸਟਰੀਜ਼ 0.5 ਪ੍ਰਤੀਸ਼ਤ ਘਟੀਆਂ, ਜਿਸਦੀ ਵੱਡੀ ਵਜ੍ਹਾ ਮੈਨੂਫੈਕਚਰਿੰਗ ਅਤੇ ਯੂਟੀਲਿਟੀ ਸੈਕਟਰ ਵਿੱਚ ਕਮੀ ਰਹੀ। ਕੁੱਲ 20 ਵਿਚੋਂ 11 ਸੈਕਟਰਾਂ ਵਿੱਚ ਘਟਾਓ ਦਰਜ ਕੀਤਾ ਗਿਆ।

ਮੈਨੂਫੈਕਚਰਿੰਗ ਵਿੱਚ ਖਾਸ ਤੌਰ ‘ਤੇ, ਜੂਨ ਮਹੀਨਾ ਪਿਛਲੇ ਚਾਰ ਮਹੀਨਿਆਂ ਵਿੱਚ ਤੀਜਾ ਘਟਾਓ ਲੈ ਕੇ ਆਇਆ। ਸਟੈਟਿਸਟਿਕਸ ਕੈਨੇਡਾ ਦੇ ਸਰਵੇਖਣ ਮੁਤਾਬਕ, ਹਰ ਪੰਜ ਵਿੱਚੋਂ ਦੋ ਮੈਨੂਫੈਕਚਰਰ ਕਹਿੰਦੇ ਹਨ ਕਿ ਉਹ ਟੈਰਿਫ਼ਸ ਨਾਲ ਪ੍ਰਭਾਵਿਤ ਹੋ ਰਹੇ ਹਨ।

ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਸੰਯੁਕਤ ਰਾਜ ਅਤੇ ਚੀਨ ਨਾਲ ਵਪਾਰਕ ਤਣਾਅ ਜਾਰੀ ਹਨ, ਜਿਹੜੇ ਮਹੀਨਿਆਂ ਤੋਂ ਕੈਨੇਡੀਅਨ ਅਰਥਵਿਵਸਥਾ, ਖਾਸਕਰ ਮੈਨੂਫੈਕਚਰਿੰਗ ਖੇਤਰ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ।


Related Post