/var/www/html/ptcnetwork.ca/ampstorydetails.php on line 2
" amp> Harjit Singh Dhadha shot dead in Mississauga | Canada News - PTC Punjabi

ਮਿਸੀਸਾਗਾ : ਗੋਲੀਬਾਰੀ ਦੌਰਾਨ ਇੱਕ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਮੌਤ

By  Ragini Joshi May 15th 2025 03:56 AM -- Updated: May 15th 2025 04:54 PM

ਮਿਸੀਸਾਗਾ : ਪੰਜਾਬੀਆਂ ਲਈ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ। ਭਾਈਚਾਰੇ ਵਿੱਚ ਜਾਣਿਆ ਪਹਿਚਾਣਿਆ ਨਾਮ ਅਤੇ ਇੱਕ ਪ੍ਰਸਿੱਧ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ  ਨੂੰ ਮਿਸੀਸਾਗਾ ਚ ਉਹਨਾਂ ਦੇ ਦਫ਼ਤਰ ਦੇ ਬਾਹਰ ਅੱਜ ਅਨੇਕਾਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। 

ਇਹ ਘਟਨਾ ਦੁਪਹਿਰ ਤੋਂ ਥੋੜ੍ਹਾ ਸਮੇਂ ਪਹਿਲਾਂ ਟ੍ਰੈਨਮੀਰ ਡ੍ਰਾਈਵ ਅਤੇ ਟੈਲਫੋਰਡ ਵੇਅ ਦੇ ਇਲਾਕੇ ਵਿੱਚ, ਡਿਕਸੀ ਅਤੇ ਡੈਰੀ ਰੋਡ ਦੇ ਨੇੜੇ ਵਾਪਰੀ ਹੈ।

ਪੀਲ ਪੁਲਿਸ ਦੇ ਅਧਿਕਾਰੀਆਂ ਮੁਤਾਬਕ  ਉਹਨਾਂ ਨੇ 40 'ਚ ਜਾਪਦੇ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ 'ਚ ਦੇਖਿਆ, ਜਿਸਦੀ ਹਸਪਤਾਲ ਜਾ ਕੇ ਮੌਤ ਹੋ ਗਈ।

ਢੱਡਾ ਬਾਜ਼ਪੁਰ (ਉਤਰਾਖੰਡ) ਤੋਂ ਕੈਨੇਡਾ ਆਣ ਕੇ ਕੈਨੇਡਾ ਵਸੇ ਸਨ। ਉਹਨਾਂ ਨੇ ਟਰੱਕਿੰਗ ਸੇਫਟੀ ਐਂਡ ਕੰਪਲਾਇੰਸ ਦਾ ਕੰਮ ਚਲਾਇਆ ਹੋਇਆ ਸੀ।

ਮਿਲੀ ਖ਼ਬਰ ਮੁਤਾਬਕ, ਉਹ ਕੁਝ ਸਮੇਂ ਤੋਂ  ਫਿਰੌਤੀ ਮੰਗਣ ਵਾਲਿਆਂ ਤੋਂ ਪਰੇਸ਼ਾਨ ਸਨ। ਪੁਲਿਸ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਸੀ।


Related Post