ਐਜ਼ਿਲ ਨਾਟਰਾਜਨ ਨੂੰ Temporary Foreign Worker Program ਦੇ ਨਿਯਮਾਂ ਦੀ ਉਲੰਘਣਾ ਕਰਨ ਲਈ $1,11,000 ਦਾ ਜੁਰਮਾਨਾ
ਟੋਰਾਂਟੋ ਅਧਾਰਿਤ employer ਐਜ਼ਿਲ ਨਾਟਰਾਜਨ ਨੂੰ temporary foreign worker program ਦੇ ਨਿਯਮਾਂ ਦੀ ਉਲੰਘਣਾ ਕਰਨ ਲਈ $1,11,000 ਦਾ ਜੁਰਮਾਨਾ ਲਗਾਇਆ ਹੈ।
ਦਰਅਸਲ, ਪਿਛਲੇ ਸਾਲ ਦੋ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਸੀ ਕਿ employer ਐਜ਼ਿਲ ਨਾਟਰਾਜਨ ਨੇ ਉਨ੍ਹਾਂ ਨਾਲ ਨਾ ਇਨਸਾਫ਼ੀ ਕੀਤੀ ਅਤੇ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਸੀ।
ਇਟੋਬਿਕੋ ਵਿੱਚ ਸਥਿਤ ਕੈਨੇਡੀਅਨ ਟਾਇਰ ਸਟੋਰ ਦੇ ਮਾਲਕ ਐਜ਼ਿਲ ਨਾਟਰਾਜਨ ਨੂੰ ਕੈਨੇਡਾ ਸਰਕਾਰ ਵੱਲੋਂ $1,11,000 ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਸਜ਼ਾ Employment and Social Development Canada (ESDC) ਵੱਲੋਂ ਲਗਾਈ ਗਈ ਹੈ, ਜੋ ਅਸਥਾਈ ਵਿਦੇਸ਼ੀ ਕਰਮਚਾਰੀ (Temporary Foreign Worker – TFW) ਪ੍ਰੋਗਰਾਮ ਚਲਾਉਂਦਾ ਹੈ।
ਜਾਂਚ ‘ਚ ਪਤਾ ਲੱਗਿਆ ਕਿ ਐਜ਼ਿਲ ਨਾਟਰਾਜਨ ਨੇ ਦੋ ਮੁੱਖ ਨਿਯਮਾਂ ਦੀ ਉਲੰਘਣਾ ਕੀਤੀ , ਜਿਸ ਵਿੱਚ ਪਹਿਲੀ ਹੈ , ਕਰਮਚਾਰੀਆਂ ਨੂੰ ਦਿੱਤੀ ਤਨਖਾਹ, ਕੰਮ ਦੇ ਹਾਲਾਤ ਜਾਂ ਕੰਮ ਦੀ ਕਿਸਮ ਉਹ ਨਹੀਂ ਸੀ ਜੋ ਨਿਯੋਗ ਪੱਤਰ ‘ਚ ਦਰਸਾਇਆ ਗਿਆ ਸੀ।
ਦੂਜੀ, ਉਨ੍ਹਾਂ ਕਰਮਚਾਰੀਆਂ ਤੋਂ ਉਹ ਕੰਮ ਲਏ ਗਏ ਜੋ ਉਨ੍ਹਾਂ ਦੇ ਅਹੁਦੇ ਨਾਲ ਮੇਲ ਨਹੀਂ ਖਾਂਦੇ ਸਨ।
ਇਹ ਉਲੰਘਣਾਵਾਂ ਸਰਕਾਰੀ ਡੇਟਾਬੇਸ ‘ਚ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਨਾਟਰਾਜਨ ਦੀ ਕੰਪਨੀ Geethaezhil Inc. ਨੂੰ "ineligible" ਯਾਨੀ ਅਯੋਗ ਘੋਸ਼ਿਤ ਕੀਤਾ ਗਿਆ ਹੈ, ਕਿਉਂਕਿ ਜੁਰਮਾਨਾ ਅਜੇ ਤੱਕ ਅਦਾ ਨਹੀਂ ਕੀਤਾ ਗਿਆ।