ਪੀਲ ਰੀਜਨਲ ਪੁਲਿਸ ਦੇ ਸੈਂਟਰਲ ਰੌਬਰਿਊ ਬਿਊਰੋ ਨੇ ਇੱਕ ਆਰਗੇਨਾਈਜ਼ਡ ਕ੍ਰਿਮਿਨਲ ਨੈੱਟਵਰਕ ਦਾ ਪਤਾ ਲਗਾ ਕੇ ਉਸਨੂੰ ਖਤਮ ਕੀਤਾ ਹੈ, ਜੋ ਕਿ ਗ੍ਰੇਟਰ ਟੋਰਾਂਟੋ ਏਰੀਆ ਵਿੱਚ 15 ਤੋਂ ਵੱਧ ਹਿੰਸਕ ਘਰਾਂ ਵਿੱਚ ਵੜ੍ਹ ਕੇ ਤੋੜ੍ਹ-ਫੋੜ੍ਹ ਕਰਨ ਅਤੇ ਲਗਜ਼ਰੀ ਵਾਹਨਾਂ ਦੀਆਂ ਚੋਰੀਆਂ ਲਈ ਜ਼ਿੰਮੇਵਾਰ ਸੀ।
ਪ੍ਰੋਜੈਕਟ ਘੋਸਟ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਪੁਲਿਸ ਨੇ ਇਸ ਗੈਂਗ ਨੂੰ ਹਿੰਸਕ ਘਟਨਾਵਾਂ ਨਾਲ ਜੋੜਿਆ:
1 ਅਗਸਤ 2024 ਨੂੰ ਸਵੇਰੇ 2:45 ਵਜੇ ਤਿੰਨ ਸ਼ੱਕੀ ਮੇਅਬੈੱਕ ਡ੍ਰਾਈਵ, ਬਰੈਂਪਟਨ ਵਿੱਚ ਇਕ ਘਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਡ੍ਰਾਈਵਵੇ 'ਚ ਖੜ੍ਹੀ ਬੀਏਮਡਬ੍ਲ੍ਯੂ ਨਿਸ਼ਾਨਾ ਬਣਾਈ ਸੀ ਪਰ ਘਰ ਵਿਚ ਦਾਖ਼ਲ ਹੋਣ ਵਿਚ ਅਸਫ਼ਲ ਰਹੇ ਅਤੇ ਇੱਕ ਵਾਈਟ ਐਕਿਉਰਾ 'ਚ ਫ਼ਰਾਰ ਹੋ ਗਏ।
ਲਗਭਗ 30 ਮਿੰਟ ਬਾਅਦ ਉਹਨਾਂ ਨੇ ਬੋਟ ਹਾਊਸ ਰੋਡ 'ਚ ਇਕ ਹੋਰ ਘਰ ਵਿਚ ਦਾਖ਼ਲ ਹੋ ਕੇ ਮਰਸਿਡੀਜ਼-ਬੈਂਜ਼ ਦੀਆਂ ਚਾਬੀਆਂ ਮੰਗੀਆਂ। ਪੀੜਤਾਂ ਨੇ ਚਾਬੀਆਂ ਦੇ ਦਿੱਤੀਆਂ ਪਰ ਤਿੰਨ ਲੋਕਾਂ ਨੂੰ ਛੁਰੇ ਮਾਰੇ ਗਏ, ਇੱਕ ਦੀ ਹਾਲਤ ਨਾਜੁਕ ਰਹੀ ਜਿਸਦਾ ਜ਼ਖ਼ਮ ਦਿਲ ਨੂੰ ਥੋੜ੍ਹਾ ਹੀ ਛੱਡ ਕੇ ਲੱਗਿਆ। ਦੋ ਦੋਸ਼ੀਆਂ ਨੂੰ ਨਿਗਰਾਨੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਤੇ ਤੀਜੇ ਨੂੰ ਵਾਰੰਟ ਰਾਹੀਂ ਗ੍ਰਿਫ਼ਤਾਰ ਕਰਕੇ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ।
10 ਸਤੰਬਰ ਨੂੰ ਮਿਸੀਸਾਗਾ ਵਿੱਚ ਲੈਮਬਰਗੀਨੀ ਡ੍ਰਾਈਵਰ ਉੱਤੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾਈ ਗਈ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋਇਆ। ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਟੈਂਪਟ ਮਰਡਰ ਦਾ ਦੋਸ਼ ਲਾਇਆ ਗਿਆ।
ਪ੍ਰੋਜੈਕਟ ਨੇ ਇਹ ਸਾਬਤ ਕੀਤਾ ਕਿ ਇਹ ਘਰ 'ਚ ਵੜ੍ਹ ਕੇ ਵਾਰਦਾਤਾਂ ਕਰਨ ਅਤੇ ਗੋਲੀਕਾਂਡ ਇਕੋ ਹੀ ਨੈੱਟਵਰਕ ਨਾਲ ਜੁੜੇ ਸਨ, ਅਤੇ ਪੀਲ ਤੇ ਹਾਲਟਨ ਖੇਤਰ ਵਿੱਚ ਹੋਰ ਵੀ ਘਰ 'ਚ ਸੰਨ ਲਾਉਣ, ਲਗਜ਼ਰੀ ਵਾਹਨ ਅਤੇ ਗਹਿਣਿਆਂ ਦੀਆਂ ਚੋਰੀਆਂ ਇਸੀ ਗੈਂਗ ਨੇ ਕੀਤੀਆਂ ਸਨ। ਫੋਨਾਂ ਅਤੇ ਦੋਸ਼ੀਆਂ ਦੇ ਬਿਆਨਾਂ ਤੋਂ ਮਿਲੇ ਸਬੂਤਾਂ ਨੇ ਹੋਰ 13 ਘਟਨਾਵਾਂ ਨਾਲ ਵੀ ਜੋੜ ਦਿੱਤਾ ਹੈ।
ਫੜੇ ਗਏ ਲੋਕਾਂ ਦੇ ਨਾਮ ਅਤੇ ਉਮਰ:
ਮਿਸੀਸਾਗਾ ਤੋਂ:
ਮੁਹੰਮਦ ਮੁਨਜ਼ਿਰ ਸੁਲਤਾਨ (21)ਔਨਾਲੀ ਹੁਸੈਨ (25)ਮੁਹੰਮਦ ਰੈਦ ਅਬਾਸੀ (20)ਮਿਰਜ਼ਾ ਅਰਫ਼ੀਨ ਬੈਗ (22)ਮੇਲਾਦ ਬਰਘੂਥੀ (24)ਮੁਸਤਫਾ ਅਲਾਬਦ (20)ਇਕ ਨਾਬਾਲਿਗ (16)ਟੋਰਾਂਟੋ ਤੋਂ:
ਅਰਬਾਜ਼ ਅਮੀਰ (22)ਨਗੋਰ ਨੇਲੀ ਡੇਂਗ ਅਕੁਕ ਨਗੋਰ (20)ਇਕ ਨਾਬਾਲਿਗ (17)ਬਰੈਂਪਟਨ ਤੋਂ:
ਨਾਬਾਲਿਗ (15)ਨਾਬਾਲਿਗ (16)ਨਾਬਾਲਿਗ (16)ਸਾਰੇ ਦੋਸ਼ੀਆਂ ਨੂੰ ਬਰੈਂਪਟਨ ਸਥਿਤ ਓਨਟਾਰਿਓ ਕੋਰਟ ਆਫ ਜਸਟਿਸ 'ਚ ਜ਼ਮਾਨਤ ਸੁਣਵਾਈ ਲਈ ਪੇਸ਼ ਕੀਤਾ ਗਿਆ।
ਕੁੱਲ ਮਿਲਾ ਕੇ, ਇਸ ਗਰੁੱਪ ਨੇ ਲਗਭਗ 1.8 ਮਿਲੀਅਨ ਡਾਲਰ ਦਾ ਸਮਾਨ ਚੋਰੀ ਕੀਤਾ ਜਿਸ ਵਿੱਚ ਲਗਜ਼ਰੀ ਵਾਹਨ ਅਤੇ ਉੱਚ ਦਰਜੇ ਦੇ ਗਹਿਣੇ ਸ਼ਾਮਲ ਸਨ। ਇਸ ਵਿੱਚੋਂ ਲਗਭਗ ਤੀਹ ਫੀਸਦੀ ਸਮਾਨ ਮੁੜ ਬਰਾਮਦ ਕੀਤਾ ਗਿਆ। ਪੁਲਿਸ ਨੇ ਫੋਨ, ਲੈਪਟੌਪ, ਇਕ ਨਕਲੀ ਗੰਨ ਅਤੇ ਇਕ ਅਣਪਛਾਤੇ ਵਾਈਟ ਪਾਊਡਰ (ਸ਼ੱਕ ਹੈ ਕਿ ਕੋਕੇਨ ਹੈ) ਵੀ ਬਰਾਮਦ ਕੀਤਾ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਗਰੁੱਪ ਸੰਗਠਿਤ ਢੰਗ ਨਾਲ ਕੰਮ ਕਰ ਰਿਹਾ ਸੀ, ਜਿਸ ਵਿੱਚ ਨੇਤਾ, ਟਾਰਗਟ ਕਰਨ ਵਾਲੇ, ਚੋਰੀ ਕਰਨ ਵਾਲੇ, ਸਮਾਨ ਵੇਚਣ ਵਾਲੇ ਅਤੇ ਨਾਬਾਲਿਗਾਂ ਨੂੰ ਭਰਤੀ ਕਰਨ ਵਾਲੇ ਸਨ।
ਪੀਲ ਰੀਜਨਲ ਪੁਲਿਸ ਨੇ ਨਾਬਾਲਿਗ ਦੋਸ਼ੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਹਾਇਤਾ ਸੇਵਾਵਾਂ ਅਤੇ ਰੀਸੋਰਸਾਂ ਦੀ ਸਿਫ਼ਾਰਿਸ਼ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਐਸੇ ਹਾਲਾਤਾਂ ਦੀ ਦੁਹਰਾਈ ਤੋਂ ਬਚਿਆ ਜਾ ਸਕੇ।