ਪੀਲ ਰੀਜਨ – ਟੋਇੰਗ ਇੰਡਸਟਰੀ ਨਾਲ ਜੁੜੇ ਖਿਰੋਹ ਦਾ ਪਰਦਾਫਾਸ਼, $4.2 ਮਿਲੀਅਨ ਤੋਂ ਵੱਧ ਦੀ ਸੰਪਤੀ ਬਰਾਮਦ, ਜ਼ਿਆਦਾਤਰ ਭਾਰਤੀ ਮੂਲ ਦੇ ਸ਼ਾਮਲ

By  Ragini Joshi June 16th 2025 10:34 PM

ਪੀਲ ਰੀਜਨ – ਟੋਇੰਗ ਇੰਡਸਟਰੀ ਨਾਲ ਜੁੜੇ ਖਿਰੋਹ ਦਾ ਪਰਦਾਫਾਸ਼, $4.2 ਮਿਲੀਅਨ ਤੋਂ ਵੱਧ ਦੀ ਸੰਪਤੀ ਬਰਾਮਦ, ਜ਼ਿਆਦਾਤਰ ਭਾਰਤੀ ਮੂਲ ਦੇ ਸ਼ਾਮਲ 

ਪੀਲ ਰੀਜਨਲ ਪੁਲਿਸ ਨੇ ਸੂਬਾਈ ਅਤੇ ਸਥਾਨਕ ਕਾਨੂੰਨੀ ਏਜੰਸੀਜ਼ ਦੇ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ 'ਚ ਟੋਇੰਗ ਇੰਡਸਟਰੀ ਨਾਲ ਜੁੜੇ ਇੱਕ  ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ $4.2 ਮਿਲੀਅਨ ਤੋਂ ਵੱਧ ਦੀ ਸੰਪਤੀ ਬਰਾਮਦ ਕੀਤੀ ਗਈ ਹੈ।

ਜੁਲਾਈ 2024 'ਚ "ਪਰੋਜੈਕਟ ਆਊਟਸੋਰਸ" ਦੀ ਸ਼ੁਰੂਆਤ ਹੋਈ ਸੀ, ਜਿਸਦਾ ਮਕਸਦ ਉਹ ਗਿਰੋਹ ਸੀ ਜੋ ਧਮਕੀਬਾਜ਼ੀ ਅਤੇ ਹਿੰਸਕ ਵਾਕਿਆਂ ਦੇ ਲਈ ਜਿੰਮੇਵਾਰ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਨੈਟਵਰਕ ਦੋ ਵੱਖ-ਵੱਖ ਪਰੰਤੂ ਆਪਸ ਵਿਚ ਜੁੜੇ ਹਿੱਸਿਆਂ ਵਿਚ ਕੰਮ ਕਰ ਰਿਹਾ ਸੀ—ਇੱਕ ਧਮਕੀ ਅਤੇ ਹਿੰਸਾ ਕਰਨ ਵਾਲਾ ਹਿੱਸਾ ਅਤੇ ਦੂਜਾ ਟੋਇੰਗ ਕਾਰੋਬਾਰ ਵਿਚ ਰੁਚੀ ਰੱਖਣ ਵਾਲਾ।


ਕਈ ਦੋਸ਼ੀ “Certified Roadside” ਅਤੇ “Humble Roadside” ਨਾਮਾਂ ਹੇਠ ਟੋਇੰਗ ਕੰਪਨੀਆਂ ਨਾਲ ਸੰਬੰਧਿਤ ਪਾਏ ਗਏ। ਇਨ੍ਹਾਂ ਉਤੇ ਇਨਸ਼ੋਰੈਂਸ ਧੋਖਾਧੜੀ, ਗੱਡੀਆਂ ਦੇ ਝੂਠੇ ਐਕਸੀਡੈਂਟ ਕਰਵਾਉਣਾ, ਧਮਕੀਆਂ, ਹਮਲੇ ਅਤੇ ਹਥਿਆਰ ਵਰਤ ਕੇ ਟੋਇੰਗ ਕਾਰੋਬਾਰ ਉਤੇ ਕਬਜ਼ਾ ਕਰਨ ਦੇ ਇਲਜ਼ਾਮ ਹਨ।

10 ਜੂਨ 2025 ਤੱਕ ਇਹਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ:

ਕਿੰਗ ਸਿਟੀ ਤੋਂ:

ਹਾਲੇਹ ਜਾਵੇਦੀ ਤੋਰਾਬੀ, 37 ਸਾਲਾ ਔਰਤ

ਬ੍ਰੈਂਪਟਨ ਤੋਂ :

1. ਇੰਦਰਜੀਤ ਧਾਮੀ, 38

2. ਪਰਿਤੋਸ਼ ਚੋਪੜਾ, 32

3. ਗੁਰਬਿੰਦਰ ਸਿੰਘ, 28

4. ਕੁਲਵਿੰਦਰ ਪੂਰੀ, 25

5. ਪਰਮਿੰਦਰ ਪੂਰੀ, 31

6. ਇੰਦਰਜੀਤ ਬੱਲ, 29

7. ਵਰੁਣ ਔਲ, 31

8. ਕੇਤਨ ਚੋਪੜਾ, 30

9. ਨਾਰਮਨ ਤਜ਼ੇਹਕੰਦ, 32

10. ਪਵਨਦੀਪ ਸਿੰਘ, 25

11. ਦਿਪਾਂਸ਼ੂ ਗਰਗ, 24

12. ਰਹੁਲ ਵਰਮਾ, 27

13. ਕਰਣ ਬੋਪਾਰਾਈ, 26

14. ਮਨਕੀਰਤ ਬੋਪਾਰਾਈ, 22

15. ਸਿਮਰ ਬੋਪਾਰਾਈ, 21

16. ਜੋਵਨ ਸਿੰਘ, 23

17. ਅਭਿਨਵ ਭਾਰਦਵਾਜ, 25

ਕੁੱਲ 97 ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿਚ  ਧਮਕੀਬਾਜ਼ੀ, ਧੋਖਾਧੜੀ, ਹਥਿਆਰ ਰੱਖਣਾ ਆਦਿ ਸ਼ਾਮਲ ਹਨ।


 ਉਨ੍ਹਾਂ ਵਿਚੋਂ ਲਗਭਗ ਅੱਧੇ ਪਹਿਲਾਂ ਹੀ ਕਿਸੇ ਨਾ ਕਿਸੇ ਜੁਡਿਸੀਅਲ ਰਿਲੀਜ਼ 'ਤੇ ਸਨ।

ਬਰਾਮਦ ਕੀਤੀਆਂ ਗਈਆਂ ਚੀਜ਼ਾਂ:

18 ਟੋਅ ਟਰੱਕ ($2.8 ਮਿਲੀਅਨ)

4 ਨਿੱਜੀ ਵਾਹਨ ($840K)

5 ਚੋਰੀ ਹੋਏ ਵਾਹਨ ($571K)

6 ਹਥਿਆਰ

586 ਗੋਲੀਆਂ

2 ਬੁਲਿਟਪਰੂਫ ਵੈਸਟ

ਹੋਰ ਹਥਿਆਰ ( ਟੇਜ਼ਰ, ਬੇਸਬਾਲ ਬੈਟ ਆਦਿ)

ਇਹ ਕਾਰਵਾਈ ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ, ਹੈਲਟਨ, ਯਾਰਕ, ਅਤੇ ਟੋਰਾਂਟੋ ਪੁਲਿਸ ਦੀ ਸਾਂਝੀ ਕੋਸ਼ਿਸ਼ “Joint Forces Operation” ਦੇ ਤਹਿਤ ਕੀਤੀ ਗਈ। ਇਸ ਨੂੰ ਓਨਟਾਰੀਓ ਸਰਕਾਰ ਅਤੇ Ministry of the Solicitor General ਵੱਲੋਂ ਫੰਡ ਮਿਲਿਆ, ਜਿੱਥੇ Criminal Intelligence Service Ontario ਨੇ ਵੀ ਸਮਰਥਨ ਦਿੱਤਾ।

ਪੀਲ ਰੀਜਨ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀ ਹਾਲੀਆਂ ਸਾਲਾਂ ਵਿੱਚ ਵਧ ਰਹੀਆਂ ਧਮਕੀਆਂ, ਲੁੱਟ ਅਤੇ ਗੋਲੀਕਾਂਡ ਦੇ ਨਿਸ਼ਾਨੇ ਬਣ ਰਹੇ ਸਨ, ਜਿਸ ਦੇ ਉੱਤਰ ਵਿਚ ਪੀਲ ਪੁਲਿਸ ਨੇ ਦਸੰਬਰ 2023 'ਚ Extortion Investigation Task Force ਦੀ ਸਥਾਪਨਾ ਕੀਤੀ ਸੀ।


Related Post