ਜੀ-7 ਸਮਿੱਟ ਲਈ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਪਹੁੰਚੇ, ਤਣਾਅਪੂਰਨ ਰਿਸ਼ਤਿਆਂ ਵਿਚ ਆ ਸਕਦੀ ਹੈ ਨਰਮੀ

By  Ragini Joshi June 17th 2025 09:02 AM -- Updated: June 17th 2025 09:25 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੈਨੇਡਾ ਦੇ ਕੈਲਗਰੀ ਸ਼ਹਿਰ ਪਹੁੰਚੇ, ਜਿੱਥੇ ਉਹ ਅਲਬਰਟਾ ਦੇ ਕਨਾਨਾਸਕਿਸ ਪਿੰਡ ਵਿੱਚ ਹੋ ਰਹੀ ਜੀ-7 ਸਮਿੱਟ ਵਿੱਚ ਭਾਗ ਲੈਣਗੇ। ਇਹ ਉਨ੍ਹਾਂ ਦੀ 2015 ਤੋਂ ਬਾਅਦ ਦੀ ਪਹਿਲੀ ਕੈਨੇਡਾ ਯਾਤਰਾ ਹੈ, ਜੋ 2023 ਵਿੱਚ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿਜ਼ਰ ਦੀ ਹੱਤਿਆ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਉਤਪੰਨ ਹੋਏ ਡਿਪਲੋਮੈਟਿਕ ਤਣਾਅ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਣ ਮੰਨੀ ਜਾ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੋਦੀ ਨੂੰ ਇਸ ਦੋ ਦਿਨਾ ਸਮੀਟ ਲਈ ਸੱਦਾ ਦਿੱਤਾ ਗਿਆ ਸੀ। ਸਮੀਟ ਵਿੱਚ ਸੰਯੁਕਤ ਰਾਜ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਜਾਪਾਨ, ਕੈਨੇਡਾ ਅਤੇ ਯੂਰਪੀ ਸੰਘ ਦੇ ਨੇਤਾ ਸ਼ਾਮਲ ਹੋ ਰਹੇ ਹਨ। ਸੰਯੁਕਤ ਰਾਸ਼ਟਰ, ਵਿਸ਼ਵ ਬੈਂਕ ਅਤੇ ਆਈਐਮਐਫ਼ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਹਨ।

ਇਹ ਦੌਰਾ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਮੁੜ-ਸੰਭਾਲਣ ਅਤੇ ਉੱਚ ਪੱਧਰੀ ਗੱਲਬਾਤ ਦੁਬਾਰਾ ਸ਼ੁਰੂ ਕਰਨ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

Related Post