ਕੈਨੇਡਾ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰਕ ਖਿੱਚੋਤਾਣ ਨੂੰ ਲੈਕੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਵਾਸ਼ਿੰਗਟਨ ‘ਚ ਮੀਟਿੰਗ ਹੋਈ। ਹਾਲਾਂਕਿ ਇਸ ਮੀਟਿੰਗ ਦੇ ਮੀਡੀਆ ਕਾਨਫਰੰਸ ਦੌਰਾਨ ਕਿ ਕੋਈ ਸਪੱਸ਼ਟ ਨਤੀਜੇ ਸਾਹਮਣੇ ਨਹੀਂ ਆਏ ਅਤੇ ਨਾਂ ਹੀ ਕੋਈ ਵਪਾਰਕ ਸਮਝੌਤਾ ਹੋ ਸਕਿਆ।
ਪਰ ਦੋਵੇਂ ਦੇਸ਼ਾਂ ਦੇ ਆਗੂ ਵਪਾਰਕ ਮਸਲਿਆਂ ਨੂੰ ਸੁਲਝਾਉਣ ਲਈ ਸਹਿਮਤ ਦਿਖਾਈ ਦਿੱਤੇ।
ਮੀਡੀਆ ਨਾਲ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ “ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਾਰਕ ਕਾਰਨੀ ਇੱਕ ਵਿਸ਼ਵ ਆਗੂ ਹਨ ਅਤੇ ਉਹ ਇੱਕ ਵਧੀਆ ਵਿਚਾਰਕਰਤਾ ਹਨ , ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ , ਉਹਨਾਂ ਦੇ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ‘ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ “।
ਟਰੰਪ ਨੇ ਕਿਹਾ ਕਿ "ਦੋਵਾਂ ਦੇਸ਼ਾਂ ‘ਚ ਵਪਾਰਕ ਤਣਾਅ ਅਤੇ ਮੁਕਾਬਲੇਬਾਜ਼ੀ ਇੱਕ ਕੁਦਰਤੀ ਵਰਤਾਰਾ ਹੈ । ਅਮਰੀਕੀ ਰਾਸ਼ਟਰਪਤੀ ਨੇ ਤਸੱਲੀ ਪ੍ਰਗਟਾਈ ਕਿ ਕੈਨੇਡਾ ਨੇ ਫੈਂਟਾਨਾਇਲ ਦੀ ਤਸਕਰੀ ਨੂੰ ਰੋਕਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ , ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕੈਨੇਡਾ ਅਮਰੀਕਾ ਨਾਲ ਹੋਣ ਵਾਲੀ ਵਪਾਰਕ ਡੀਲ ਤੋਂ ਜ਼ਰੂਰ ਖੁਸ਼ ਹੋਵੇਗਾ ।"
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ "ਟਰੰਪ ਨੂੰ ਇੱਕ ਪ੍ਰਗਤੀਸ਼ੀਲ ਬਦਲਾਅਵਾਦੀ ਆਗੂ ਦੱਸਦਿਆਂ ਆਖਿਆ ਕਿ ਕੈਨੇਡਾ ਅਮਰੀਕਾ ਦਾ ਦੂਜਾ ਵੱਡਾ ਵਪਾਰਕ ਭਾਈਵਾਲ ਹੈ ਅਤੇ ਕੈਨੇਡੀਅਨ ਕੰਪਨੀਆਂ ਦੇ ਨਿਵੇਸ਼ ਅਨੁਸਾਰ ਕੈਨੇਡਾ ਅਮਰੀਕਾ ਲਈ ਦੂਜਾ ਵੱਡਾ ਨਿਵੇਸ਼ਕਾਰ ਵੀ ਹੈ ।
ਦੋਵਾਂ ਮੁਲਕਾਂ ਦੇ ਆਗੂਆਂ ‘ਚ ਗੋਲਡਨ ਸਕਿਊਰਿਟੀ ਡੋਮ ਇੱਕ ਸੁਰੱਖਿਆ ਪ੍ਰੋਗਰਾਮ ‘ਤੇ ਵੀ ਵਿਚਾਰ ਹੋਈ । "