ਬੀਤੇ ਦਿਨੀਂ ਕਰਾਈਮ ਤੇ ਸਖ਼ਤੀ ਅਤੇ ਜ਼ਮਾਨਤ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਵਜੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ, ਜਿਸ 'ਤੇ ਵੋਟਿੰਗ ਹੋਣੀ ਸੀ। ਇਹ ਮਤਾ ਲਿਬਰਲ, ਐਨਡੀਪੀ ਅਤੇ ਬਲਾਕ ਕਿਊਬਿਕਾ ਦੇ ਵਿਰੋਧ ਹੇਠਾਂ ਹੋਇਆ ਫੇਲ੍ਹ ਹੋ ਗਿਆ। ਇਸਦੇ ਹੱਕ ਵਿੱਚ 142 ਵੋਟਾਂ ਪਈਆਂ ਅਤੇ ਵਿਰੋਧ ਵਿੱਚ 196 ਵੋਟਾਂ ਪਈਆਂ।
ਇਸ 'ਤੇ ਕੰਜ਼ਰਵੇਟਿਵ ਪਾਰਟੀ ਨੇ ਫੈਡਰਲ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਉਹ ਦੇਸ਼ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈਕੇ ਠੋਸ ਕਦਮ ਚੁੱਕਣ ਵਿੱਚ ਨਾਕਾਮਯਾਬ ਰਹੇ ਹਨ।
ਇਸ ਦੇ ਨਾਲ ਹੀ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਵੀ ਇਸ ਮਤੇ ਦੇ ਫੇਲ ਹੋਣ 'ਤੇ ਨਿਰਾਸ਼ਾ ਪ੍ਰਗਟਾਈ ਹੈ।