ਟੋਰਾਂਟੋ ਦੇ ਦੋ ਪੰਜਾਬੀ ਟਰੱਕ ਡਰਾਈਵਰਾਂ (ਕੈਨੇਡਾ ਵਿੱਚ ਪੀ.ਆਰ.,) ਰਣਜੀਤ ਸਿੰਘ ਰੋਵਲ ਅਤੇ ਇਕਬਾਲ ਸਿੰਘ ਵਿਰਕ California ਤੋਂ Ontario ਕੋਕੇਨ ਲਿਆਉਣ ਦੇ ਮਾਮਲੇ 'ਚ ਆਪਣੇ ਦੋਸ਼ ਕਬੂਲਣ ਜਾ ਰਹੇ ਹਨ। ਇਸ ਦੋਸ਼ਾਂ ਤਹਿਤ ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਸਭ ਵਿੱਚ ਸਾਬਕਾ ਕੈਨੇਡੀਅਨ ਉਲੰਪੀਅਨ ਰਿਆਨ ਵੈਡਿੰਗ ਵੀ ਸ਼ਾਮਲ ਸੀ।
ਪਿਛਲੇ ਸਾਲ ਅਗਸਤ 2024 ਵਿੱਚ ਮਿਸ਼ੀਗਨ ਤੋਂ ਓਂਟਾਰੀਓ ਦੇ ਸਾਰਨੀਆ ਦੇ ਬਲੂ ਵਾਟਰ ਬ੍ਰਿੱਜ ਪਾਰ ਕਰਦੇ ਸਮੇਂ ਅਮਰੀਕੀ ਅਫਸਰਾਂ ਵੱਲੋਂ ਇੱਕ ਟਰੱਕ 'ਤੇ ਸ਼ੱਕ ਹੋਣ 'ਤੇ ਮੁੜ੍ਹ ਜਾਂਚ ਕਰਨ ਲਈ ਰੋਕਿਆ ਸੀ। ਇਸ ਟਰੱਕ 'ਚ ਐਕਸ-ਰੇ ਸਕੈਨਰ ਅਤੇ ਕੁੱਤੇ ਦੀ ਮਦਦ ਨਾਲ ਨਜਾਇਜ਼ ਸਮਾਨ ਹੋਣ ਦਾ ਪਤਾ ਲੱਗਿਆ ਸੀ।
ਵਿਰਕ ਅਤੇ ਰੋਵਲ ਨੇ ਮੰਨਿਆ ਕਿ ਉਨ੍ਹਾਂ ਨੇ ਚੁੱਕਣੀ ਤਾਂ 347 ਕਿਲੋਗ੍ਰਾਮ ਕੋਕੇਨ ਦੀ ਖੇਪ ਸੀ ਪਰ ਟਰੱਕ ਵਿੱਚ ਜਗ੍ਹਾ ਘੱਟ ਹੋਣ ਕਾਰਨ ਉਹ ਬਸ 250 ਕਿਲੋਗ੍ਰਾਮ ਹੀ ਚੁੱਕ ਪਾਏ ਸਨ।
ਇਸ ਮਾਮਲੇ ਵਿੱਚ ਕੈਨੇਡੀਅਨ ਵੈਡਿੰਗ ਵੱਲੋਂ ਕਥਿਤ ਤੌਰ 'ਤੇ ਘੱਟ ਭਾਰ ਵਾਲੀ ਖੇਪ ਭੇਜਣ ਲਈ 1,50,000 ਕੈਨੇਡੀਅਨ ਡਾਲਰ ਦੇਣ ਦੀ ਪੇਸ਼ਕਸ਼ ਸੀ ਪਰ ਪਹਿਲਾਂ 2,20,000 ਡਾਲਰ 'ਤੇ ਗੱਲ ਹੋਈ ਸੀ, ਜਿਸ ਕਰਕੇ ਗੁਰਪ੍ਰੀਤ ਸਿੰਘ, ਜੋ ਕਥਿਤ ਤੌਰ 'ਤੇ ਟਰਾਂਸਪੋਰਟ ਨੈੱਟਵਰਕ ਦਾ ਮੁਖੀ ਦੱਸਿਆ ਗਿਆ ਹੈ, ਘੱਟ ਕੀਮਤ ਲੈਣ ਵਾਸਤੇ ਨਹੀਂ ਮੰਨਿਆ।
ਗੁਰਪ੍ਰੀਤ ਸਿੰਘ ਅਤੇ ਉਸਦਾ ਅੰਕਲ ਹਰਦੀਪ ਰੱਤੇ 'ਤੇ ਵੀ ਵੈਡਿੰਗ ਲਈ ਕੋਕੇਨ ਦੀਆਂ ਖੇਪਾਂ ਕੈਨੇਡਾ ਭੇਜਣ ਦੇ ਦੋਸ਼ ਹਨ।