ਵਿਨੀਪੈੱਗ ਇੰਟਰਨੈਸ਼ਨਲ ਏਅਰਪੋਰਟ 'ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ 14.5 ਕਿਲੋਗ੍ਰਾਮ ਡੋਡਿਆਂ ਦੀ ਭਾਰੀ ਖੇਪ ਜ਼ਬਤ ਕੀਤੀ ਹੈ। ਇਹ ਡੋਡੇ ਦੋ ਵੱਖ-ਵੱਖ ਅਮਰੀਕਨ ਸ਼ਿਪਮੈਂਟਾਂ ਵਿੱਚ ਮਿਲੇ ਹਨ, ਜੋ ਕੈਨੇਡਾ ਰਾਹੀਂ ਐਡਮਿੰਟਨ ਭੇਜੇ ਜਾਣਾ ਸੀ।
CBSA ਮੁਤਾਬਕ, ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਦੀ ਬਾਜ਼ਾਰ 'ਚ ਕੀਮਤ ਲਗਭਗ $29,000 ਹੈ। ਇਹ ਫੜ ਇਕ ਵੱਡੀ ਨਸ਼ਾ ਤਸਕਰੀ ਰੋਕਥਾਮ ਦੀ ਕਵਾਇਦ ਮੰਨੀ ਜਾ ਰਹੀ ਹੈ।