ਕਈ ਕੈਨੇਡੀਅਨ ਹਵਾਈ ਅੱਡਿਆਂ ‘ਤੇ ਬੰਬ ਧਮਕੀਆਂ ਮਗਰੋਂ ਸੇਵਾਵਾਂ ਫੇਰ ਆਮ ਵਾਂਗੂੰ ਹੋਈਆਂ: Nav Canada

Written by:  Ragini Joshi   |    |  July 03rd 2025 10:29 PM   |  Updated: July 03rd 2025 10:29 PM
ਕਈ ਕੈਨੇਡੀਅਨ ਹਵਾਈ ਅੱਡਿਆਂ ‘ਤੇ ਬੰਬ ਧਮਕੀਆਂ ਮਗਰੋਂ ਸੇਵਾਵਾਂ ਫੇਰ ਆਮ ਵਾਂਗੂੰ ਹੋਈਆਂ: Nav Canada

ਕਈ ਕੈਨੇਡੀਅਨ ਹਵਾਈ ਅੱਡਿਆਂ ‘ਤੇ ਬੰਬ ਧਮਕੀਆਂ ਮਗਰੋਂ ਸੇਵਾਵਾਂ ਫੇਰ ਆਮ ਵਾਂਗੂੰ ਹੋਈਆਂ: Nav Canada

Written by:  Ragini Joshi
Last Updated: July 03rd 2025 10:29 PM
Share us

ਕਈ ਕੈਨੇਡੀਅਨ ਹਵਾਈ ਅੱਡਿਆਂ ‘ਤੇ ਬੰਬ ਧਮਕੀਆਂ ਮਗਰੋਂ ਸੇਵਾਵਾਂ ਫੇਰ ਆਮ ਵਾਂਗੂੰ ਹੋਈਆਂ: Nav Canada

ਨੈਵ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਦੇ ਕਈ ਹਵਾਈ ਅੱਡਿਆਂ ਨੂੰ ਵੀਰਵਾਰ ਸਵੇਰੇ ਬੰਬ ਧਮਕੀਆਂ ਮਿਲੀਆਂ ਸੀ, ਪਰ ਹੁਣ ਸਾਰੀਆਂ ਸੇਵਾਵਾਂ ਆਮ ਤੌਰ ‘ਤੇ ਚੱਲ ਰਹੀਆਂ ਹਨ। ਧਮਕੀ ਕਾਰਨ ਕੁਝ ਉਡਾਣਾਂ ਰੋਕਣੀਆਂ ਪੈ ਗਈਆਂ ਅਤੇ ਕੁਝ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨੈਵ ਕੈਨੇਡਾ ਨੇ X ‘ਤੇ ਸਵੇਰੇ 11 ਵਜੇ ਪੋਸਟ ਕਰਕੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਅਤੇ ਕਾਨੂੰਨੀ ਏਜੰਸੀਆਂ ਦੀ ਤੇਜ਼ ਕਾਰਵਾਈ ਲਈ ਧੰਨਵਾਦ ਕਰਦੇ ਹਨ। ਸੁਰੱਖਿਆ ਨਿਯਮਾਂ ਕਾਰਨ ਧਮਕੀ ਦੀ ਖ਼ਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਉਹ ਅਧਿਕਾਰੀਆਂ ਨਾਲ ਮਿਲਕੇ ਕੰਮ ਕਰ ਰਹੇ ਹਨ।

ਨੈਵ ਕੈਨੇਡਾ ਨੇ ਸਵੇਰੇ 8:30 ਵਜੇ ਦੱਸਿਆ ਸੀ ਕਿ ਓਟਵਾ, ਮਾਨਟੀਰੀਆਲ, ਐਡਮਿੰਟਨ, ਵਿੰਨੀਪੈਗ, ਕੈਲਗਰੀ ਅਤੇ ਵੈਨਕੂਵਰ ਹਵਾਈ ਅੱਡਿਆਂ ਨੂੰ ਧਮਕੀ ਮਿਲੀ ਸੀ। ਪ੍ਰਭਾਵਿਤ ਸਥਾਨਾਂ ‘ਤੇ ਕਰਮਚਾਰੀ ਸੁਰੱਖਿਅਤ ਹਨ ਅਤੇ ਕੁਝ ਸਮੇਂ ਲਈ ਉਡਾਣਾਂ ਨੂੰ ਰੋਕਿਆ ਗਿਆ ਸੀ।

ਵਿੰਨੀਪੈਗ ਦੇ Richardson International Airport ਨੂੰ ਸਵੇਰੇ 6:05 ਵਜੇ ਬੰਬ ਧਮਕੀ ਦੀ ਕਾਲ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕੰਟਰੋਲ ਟਾਵਰ ‘ਚ ਬੰਬ ਹੈ। RCMP ਨੇ ਟਾਵਰ ਦੀ ਤਲਾਸ਼ੀ ਲੈ ਕੇ ਕੋਈ ਸ਼ੱਕੀ ਚੀਜ਼ ਨਹੀਂ ਲੱਭੀ।

ਓਟਵਾ ਹਵਾਈ ਅੱਡੇ ਨੇ ਵੀ X ‘ਤੇ ਦੱਸਿਆ ਕਿ ਉਹ ਇੱਕ ਸੁਰੱਖਿਆ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਕਾਰਵਾਈਆਂ ਪ੍ਰਭਾਵਿਤ ਹੋ ਸਕਦੀਆਂ ਹਨ। ਓਟਵਾ ਪੁਲਿਸ ਨੇ ਵੀ ਪੁਸ਼ਟੀ ਕੀਤੀ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ ਨੇ ਵੀ ਕਿਹਾ ਕਿ ਸੁਰੱਖਿਆ ਘਟਨਾ ਕਾਰਨ ਕੁਝ ਉਡਾਣਾਂ ਵਿੱਚ ਥੋੜ੍ਹੀ ਦੇਰੀ ਹੋਈ ਪਰ ਵੱਡਾ ਪ੍ਰਭਾਵ ਨਹੀਂ ਪਿਆ। ਕੈਲਗਰੀ ਹਵਾਈ ਅੱਡੇ ਨੇ ਵੀ ਕਿਹਾ ਕਿ ਸਵੇਰੇ ਹੋਈ ਘਟਨਾ ਕਾਰਨ ਨਿਯਮਤ ਕਾਰਵਾਈਆਂ ‘ਤੇ ਘੱਟ ਪ੍ਰਭਾਵ ਪਿਆ। ਵੈਨਕੂਵਰ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਉਡਾਣਾਂ ਆਮ ਤੌਰ ‘ਤੇ ਚੱਲ ਰਹੀਆਂ ਹਨ ਪਰ ਉਹਨਾਂ ਨੇ ਧਮਕੀ ਦੀ ਪੂਰੀ ਜਾਂਚ ਕੀਤੀ ਹੈ।

ਮਾਂਟਰੀਅਲ ਹਵਾਈ ਅੱਡੇ ਨੇ ਕਿਹਾ ਕਿ ਉਥੇ ਸੇਵਾਵਾਂ ਸਵੇਰੇ 7:30 ਵਜੇ ਤੋਂ ਹੀ ਫੇਰ ਆਮ ਹੋ ਗਈਆਂ ਸਨ।

ਏਅਰ ਕੈਨੇਡਾ ਨੇ ਕਿਹਾ ਕਿ ਉਨ੍ਹਾਂ ਦੀਆਂ ਉਡਾਣਾਂ ‘ਤੇ ਘੱਟ ਪ੍ਰਭਾਵ ਪਿਆ ਹੈ ਪਰ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਦਾ  ਸਟੇਟਸ ਚੈੱਕ ਕਰਦੇ ਰਹਿਣਾ ਚਾਹੀਦਾ ਹੈ।

Share us

Top Stories

PTC Punjabi Canada
© 2025 PTC Network. All Rights Reserved. Powered by PTC Network