ਉੱਤਰੀ ਪੂਰਬੀ ਕੈਲਗਰੀ ਦੇ ਟੈਰਾਲੇਕ ਵੇਅ ਇਲਾਕੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਘਰ ‘ਚ ਅਚਾਨਕ ਅੱਗ ਲੱਗਣ ਕਾਰਨ ਪਿਤਾ ਤੇ ਧੀ ਦੀ ਮੌਤ ਹੋ ਗਈ। ਕੈਲਗਰੀ ਫਾਇਰ ਡਿਪਾਰਟਮੈਂਟ ਦੀ ਅਧਿਕਾਰੀ ਕੈਰੋਲ ਹੈਂਕੇ ਨੇ ਦੱਸਿਆ ਕਿ 50 ਸਾਲਾ ਸੰਨੀ ਗਿੱਲ ਦੀ ਮੌਤ ਮੌਕੇ ‘ਤੇ ਹੋ ਗਈ, ਜਦਕਿ ਉਸ ਦੀ 9 ਸਾਲਾ ਧੀ ਹਰਗੁਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਘਟਨਾ ਵਿੱਚ ਇੱਕ ਔਰਤ ਅਤੇ 16 ਸਾਲਾ ਬੱਚਾ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।