21 ਡਿਵੀਜ਼ਨ ਕ੍ਰਿਮਿਨਲ ਇਨਵੈਸਟਿਗੇਸ਼ਨ ਬਿਊਰੋ (CIB) ਦੇ ਜਾਂਚ ਅਧਿਕਾਰੀ ਬਰੈਂਪਟਨ ਵਿੱਚ ਕਈ ਧੋਖਾਧੜੀ ਦੀਆਂ ਘਟਨਾਵਾਂ ਦੇ ਸਬੰਧ ‘ਚ ਦੋਸ਼ੀਆਂ ਦੀ ਪਛਾਣ ਲਈ ਜਨਤਾ ਦੀ ਮਦਦ ਮੰਗ ਰਹੇ ਹਨ।
13 ਮਈ ਤੋਂ 5 ਜੂਨ 2025 ਤੱਕ ਪੁਲਿਸ ਨੂੰ ਬਹੁਤੀਆਂ ਸ਼ਿਕਾਇਤਾਂ ਮਿਲੀਆਂ ਕਿ ਦੋ ਵਿਅਕਤੀ ਚੋਰੀ ਕੀਤੇ ਕਰੈਡਿਟ ਕਾਰਡ ਦੀ ਜਾਣਕਾਰੀ ਦੀ ਵਰਤੋਂ ਕਰਕੇ ਕਮਰਸ਼ੀਅਲ ਟਰੱਕਾਂ ਲਈ ਗੈਸ ਲੈ ਰਹੇ ਹਨ। ਇਹ ਘਟਨਾ ਕਿਊਨ ਸਟਰੀਟ ਅਤੇ ਡੈਲਟਾ ਪਾਰਕ ਬੁਲੇਵਾਰਡ ਖੇਤਰ ‘ਚ 19 ਵਾਰ ਵਾਪਰੀ। ਪੀੜਤ ਨੂੰ ਕੁੱਲ $12,000 ਤੋਂ ਵੱਧ ਦਾ ਨੁਕਸਾਨ ਹੋਇਆ।
ਪਹਿਲਾ ਦੋਸ਼ੀ ਦੱਖਣੀ ਏਸ਼ੀਆਈ, ਉਮਰ 35-40 ਸਾਲ, ਭਾਰੀ ਸਰੀਰ, ਕਾਲੀ ਦਾੜੀ ਅਤੇ ਮੁੱਛਾਂ, ਰਿਫਲੈਕਟਰ ਵੈਸਟ, ਐਡੀਡਾਸ ਸ਼ਰਟ, ਭੂਰੇ ਕਾਰਗੋ ਪੈਂਟ ਅਤੇ ਹਰੇ ਜੁੱਤੇ ਪਹਿਨੇ ਹੋਏ ਸੀ।
ਦੂਜਾ ਦੋਸ਼ੀ ਵੀ ਦੱਖਣੀ ਏਸ਼ੀਆਈ, ਉਮਰ 25-30 ਸਾਲ, ਮੱਧਮ ਸ਼ਰੀਰ, ਕਾਲੀ ਦਾੜੀ ਅਤੇ ਮੁੱਛਾਂ, ਕਾਲੇ ਵਾਲ ਜਿਨ੍ਹਾਂ ਦੇ ਸਾਈਡ ਤੋਂ ਮੁੰਡੇ ਹੋਏ ਹਨ, ਕਾਲਾ ਜੈਕੇਟ, ਸਲੇਟੀ ਫਿਲਾ ਸਵੈਟਰ ਅਤੇ ਸਲੇਟੀ ਪੈਂਟ ਪਹਿਨੀ ਹੋਈ ਸੀ।
ਕਿਸੇ ਕੋਲ ਵੀ ਇਹਨਾਂ ਬਾਰੇ ਜਾਣਕਾਰੀ ਹੋਵੇ ਤਾਂ 21 ਡਿਵੀਜ਼ਨ CIB ਨੰਬਰ 905-453-2121 ਐਕਸਟੈਂਸ਼ਨ 2133 ‘ਤੇ ਸੰਪਰਕ ਕਰੋ। ਗੁਪਤ ਜਾਣਕਾਰੀ ਲਈ ਪੀਲ ਕਰਾਈਮ ਸਟਾਪਰਜ਼ 1-800-222-TIPS (8477) ‘ਤੇ ਕਾਲ ਕਰੋ ਜਾਂ www.peelcrimestoppers.ca ‘ਤੇ ਜਾਓ।