ਲੰਡਨ ਹੈਲਥ ਸਾਇੰਸਜ਼ ਸੈਂਟਰ ਨੇ ਆਪਣੇ ਕੁਝ ਸਾਬਕਾ ਕਰਮਚਾਰੀਆਂ ਅਤੇ ਕੰਟ੍ਰੈਕਟਰਾਂ ਖ਼ਿਲਾਫ਼ ਅਦਾਲਤ ਵਿੱਚ ਕੇਸ ਦਰਜ ਕੀਤਾ ਹੈ। ਹਸਪਤਾਲ ਦਾਅਵਾ ਕਰ ਰਿਹਾ ਹੈ ਕਿ ਇਹ ਗਿਰੋਹ ਲਗਭਗ ਦਸ ਸਾਲਾਂ ਤੋਂ ਟੈਂਡਰ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਚਲਾ ਕੇ ਨਕਲੀ ਦਸਤਾਵੇਜ਼ਾਂ ਰਾਹੀਂ ਕਈ ਮਿਲੀਅਨ ਡਾਲਰ ਦੀ ਧੋਖਾਧੜੀ ਕਰਦੇ ਰਹੇ ਹਨ।
ਮੁੱਖ ਰੂਪ ਵਿੱਚ ਸਾਬਕਾ ਐਗਜ਼ੀਕਿਊਟਿਵ ਦੀਪੇਸ਼ ਪਟੇਲ, ਡੇਰਿਕ ਲਾਲ, ਨੀਲ ਮੋਦੀ, BH ਕੰਟ੍ਰੈਕਟਰਜ਼ ਦੇ ਡਾਇਰੈਕਟਰ ਪਰੇਸ਼ ਸੋਨੀ ਅਤੇ GBI ਕਨਸਟ੍ਰਕਸ਼ਨ ਖ਼ਿਲਾਫ਼ ਲਗਭਗ $50 ਮਿਲੀਅਨ ਦਾ ਦਾਵਾ ਕੀਤਾ ਗਿਆ ਹੈ। ਦੂਜੇ ਕੇਸ ਵਿੱਚ ਤਿੰਨ ਸਾਬਕਾ ਐਗਜ਼ੀਕਿਊਟਿਵਜ਼ ਅਤੇ ਇਕ ਕਨਸਲਟਿੰਗ ਫਰਮ ਨੂੰ $10 ਮਿਲੀਅਨ ਦਾ ਦੋਸ਼ ਲਾਇਆ ਗਿਆ ਹੈ ਕਿ ਉਹਨਾਂ ਨੇ ਇਸ ਧੋਖਾਧੜੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸਨੂੰ ਢੱਕਿਆ ਅਤੇ ਬੋਰਡ ਜਾਂ ਆਡੀਟਰਾਂ ਨੂੰ ਨਹੀਂ ਦੱਸਿਆ।
ਇਹ ਦਾਅਵੇ ਹਾਲੇ ਅਦਾਲਤ ਵਿੱਚ ਸਾਬਿਤ ਨਹੀਂ ਹੋਏ ਹਨ ਅਤੇ ਕੋਈ ਜਵਾਬੀ ਬਿਆਨ ਹਾਲੇ ਦਰਜ ਨਹੀਂ ਹੋਇਆ।