ਟੋਰਾਂਟੋ — ਨਿਰਾਲੀ ਪਟੇਲ, ਜੋ ਇਟੋਬੀਕੋ ਦੀ ਨਿਵਾਸੀ ਤੇ ਡੈਂਟਿਸਟ ਸੀ, ਦੀ ਵੀਰਵਾਰ ਨੂੰ ਅਹਿਮਦਾਬਾਦ 'ਚ ਹੋਈ ਏਅਰ ਇੰਡੀਆ ਹਾਦਸੇ 'ਚ ਮਾਰੇ ਗਏ ਇਕਲੌਤੇ ਕੈਨੇਡੀਅਨ ਨਾਗਰਿਕ ਵਜੋਂ ਪਛਾਣ ਹੋਈ ਹੈ।
ਪਟੇਲ, ਜੋ ਮਿਸੀਸਾਗਾ ਵਿੱਚ ਕੰਮ ਕਰਦੀ ਸੀ, 242 ਯਾਤਰੀਆਂ 'ਚੋਂ ਇਕ ਸੀ, ਜੋ ਲੰਡਨ ਜਾ ਰਹੀ ਉਡਾਣ 'ਤੇ ਸਵਾਰ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।