ਪੀਲ ਰੀਜ਼ਨਲ ਪੁਲਿਸ ਵੱਲੋਂ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, 9 ਗ੍ਰਿਫ਼ਤਾਰ

Written by:  Ragini Joshi   |    |  June 10th 2025 08:31 PM   |  Updated: June 10th 2025 08:31 PM
ਪੀਲ ਰੀਜ਼ਨਲ ਪੁਲਿਸ ਵੱਲੋਂ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, 9 ਗ੍ਰਿਫ਼ਤਾਰ

ਪੀਲ ਰੀਜ਼ਨਲ ਪੁਲਿਸ ਵੱਲੋਂ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, 9 ਗ੍ਰਿਫ਼ਤਾਰ

Written by:  Ragini Joshi
Last Updated: June 10th 2025 08:31 PM
Share us

ਪੀਲ ਰੀਜਨ: ਪੀਲ ਰੀਜਨਲ ਪੁਲਿਸ ਵੱਲੋਂ ਕੈਨੇਡਾ ਵਿੱਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿਚ 9 ਵਿਅਕਤੀ ਗਿਰਫ਼ਤਾਰ ਕੀਤੇ ਗਏ ਹਨ। ਇਸ ਸੂਚੀ ਵਿੱਚ ਪੰਜਾਬੀਆਂ ਦੇ ਨਾਮ ਵੀ ਸ਼ਾਮਲ ਹਨ।

ਇਸ ਬਾਬਤ ਓਨਟਾਰੀਓ ਦੇ ਸਾਲਿਸਿਟਰ ਜਨਰਲ ਮਾਈਕਲ ਕਰਜ਼ਨਰ ਨੇ ਮੰਗਲਵਾਰ ਨੂੰ ਦੱਸਿਆ  ਕਿ ਪੀਲ ਪੁਲਿਸ ਨੇ "ਟਰਾਂਸੈਨਸ਼ਨਲ ਡਰੱਗ ਜਾਂਚ" ਤੋਂ ਬਾਅਦ ਕੁੱਲ ਨੌਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਲਗਭਗ 500 ਕਿਲੋਗ੍ਰਾਮ ਕੋਕੀਨ ਵੀ ਜ਼ਬਤ ਕੀਤੀ ਗਈ ਹੈ। ਪ੍ਰੋਜੈਕਟ ਪੈਲੀਕਨ ਨਾਮਕ ਇਸ ਜਾਂਚ ਦੇ ਨਤੀਜੇ ਅੱਜ ਮੰਗਲਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਵਿੱਚ ਐਲਾਨੇ ਗਏ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆਂ ਵਿੱਚ ਹਾਓ ਟੌਮੀ ਹੁਇਨ, 27 ਸਾਲਾ ਵਾਸੀ ਮਿਸੀਸਾਗਾ, ਸਜਗੀਥ ਯੋਗੇਂਦਰਰਾਜਾ, 31 ਸਾਲਾ ਵਾਸੀ ਟੋਰਾਂਟੋ, ਮਨਪ੍ਰੀਤ ਸਿੰਘ, 44 ਸਾਲਾ ਵਾਸੀ ਬਰੈਂਪਟਨ, ਫਿਲਿਪ ਟੇਪ, 39 ਸਾਲਾ ਵਾਸੀ ਹੈਮਿਲਟਨ, ਅਰਵਿੰਦਰ ਪਵਾਰ 29 ਸਾਲਾ ਵਾਸੀ ਬਰੈਂਪਟਨ, ਕਰਮਜੀਤ ਸਿੰਘ, 36 ਸਾਲਾ ਵਾਸੀ ਕੈਲੇਡਨ, ਗੁਰਤੇਜ ਸਿੰਘ, 36 ਸਾਲਾ ਵਾਸੀ ਕੈਲੇਡਨ ,ਸਰਤਾਜ ਸਿੰਘ 27 ਸਾਲਾ ਵਾਸੀ ਕੈਂਬਰਿਜ ਅਤੇ ਸ਼ਿਵ ਓਂਕਾਰ ਸਿੰਘ, 31 ਸਾਲਾ ਵਾਸੀ  ਜਾਰਜਟਾਊਨ ਦੇ ਨਾਮ ਸ਼ਾਮਲ ਹਨ।

ਜਾਂਚ ਦੇ ਦੌਰਾਨ, ਹੇਠ ਲਿਖੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ:

479 ਕਿਲੋਗ੍ਰਾਮ ਇੱਟ ਕੋਕੀਨ, $47.9M ਦੇ ਅੰਦਾਜ਼ਨ  ਮੁੱਲ ਦੇ ਨਾਲ

ਦੋ ਗੈਰ-ਕਾਨੂੰਨੀ ਲੋਡ ਸੈਮੀ-ਆਟੋਮੈਟਿਕ ਹੈਂਡਗਨ

ਮੁਲਜ਼ਮਾਂ ਦੀ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਹੋਵੇਗੀ।

Share us
PTC Punjabi Canada
© 2025 PTC Network. All Rights Reserved. Powered by PTC Network