ਸਟਾਈਨਬੈਕ, ਮਨੀਟੋਬਾ ਨੇੜੇ ਮੰਗਲਵਾਰ ਸਵੇਰੇ ਦੋ ਪਲੇਨਾਂ ਦੀ ਹਵਾਈ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ।
ਆਰਸੀਐਮਪੀ ਦੇ ਮੁਤਾਬਕ, ਹਾਦਸੇ ਬਾਰੇ ਅਧਿਕਾਰੀਆਂ ਨੂੰ ਸਵੇਰੇ 8:45 ਵਜੇ ਹੈਨੋਵਰ ਦੇ ਇਲਾਕੇ ਵਿੱਚ ਸੂਚਿਤ ਕੀਤਾ ਗਿਆ।
ਆਰਸੀਐਮਪੀ, ਫਾਇਰ ਡਿਪਾਰਟਮੈਂਟ ਅਤੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਮੌਕੇ 'ਤੇ ਪੁੱਜੇ ਜਿੱਥੇ ਉਹਨਾਂ ਨੂੰ ਸਟਾਈਨਬੈਕ ਦੇ ਦੱਖਣ ਵੱਲ ਦੋ ਛੋਟੇ, ਸਿੰਗਲ-ਇੰਜਣ ਪਲੇਨਾਂ ਦਾ ਮਲਬਾ ਮਿਲਿਆ।
ਆਰਸੀਐਮਪੀ ਨੇ ਕਿਹਾ ਕਿ ਦੋਵੇਂ ਪਾਇਲਟਾਂ ਨੂੰ ਮੌਕੇ 'ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀ। ਦੋਵੇਂ ਪਲੇਨਾਂ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ।
ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।