ਪੀਲ ਖੇਤਰ ਦੇ 21 ਡਿਵਿਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਬਰੈਂਪਟਨ ’ਚ ਕਈ ਹਿੰਸਕ ਲੁੱਟਾਂ ਦੇ ਮਾਮਲੇ ਵਿੱਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਅਪ੍ਰੈਲ ਤੋਂ ਮਈ 2025 ਤੱਕ, ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ ਦੀ ਜਾਂਚ ਕੀਤੀ ਗਈ, ਜਿੱਥੇ ਸ਼ੱਕੀ ਵਿਅਕਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਪੀੜਤਾਂ ਨਾਲ ਝੂਠੀਆਂ ਗੱਲਾਂ ਨਾਲ ਮਿਲਣ ਦੀ ਯੋਜਨਾ ਬਣਾਈ। ਮਿਲਣ ਦੌਰਾਨ ਪੀੜਤਾਂ ਨਾਲ ਲੁੱਟ ਕੀਤੀ ਗਈ ਅਤੇ ਕੁਝ ਮਾਮਲਿਆਂ ਵਿੱਚ ਬੰਦੂਕ ਵੀ ਦਿਖਾਈ ਗਈ।
ਸ਼ਨੀਵਾਰ, 31 ਮਈ ਨੂੰ ਦੋ ਸ਼ੱਕੀ ਗ੍ਰਿਫਤਾਰ ਕੀਤੇ ਗਏ ਸਨ, ਪਰ ਜਾਂਚ ਅੱਗੇ ਵਧਣ ਨਾਲ ਕੁੱਲ ਛੇ ਸ਼ੱਕੀਆਂ ਦੀ ਪਹਿਚਾਣ ਹੋਈ ਹੈ। ਜਾਂਚਕਰਤਾਵਾਂ ਨੂੰ ਹੁਣ ਵਿਸ਼ਵਾਸ ਹੈ ਕਿ ਇਨ੍ਹਾਂ ਨੇ ਖ਼ਾਸ ਕਰਕੇ ਦੱਖਣੀ ਏਸ਼ੀਆਈਆਂ ਅਤੇ 2SLGBTQ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ।
ਸ਼ੁੱਕਰਵਾਰ, 4 ਜੁਲਾਈ ਨੂੰ ਪੁਲਿਸ ਨੇ ਪੀਲ ਖੇਤਰ ਵਿੱਚ ਕਈ ਰਿਹਾਇਸ਼ਾਂ 'ਤੇ ਸਰਚ ਵਾਰੰਟ ਲਗਾਏ। ਇਸ ਦੌਰਾਨ 18 ਸਾਲਾ ਹਰਦਿਲ ਸਿੰਘ ਮਹਿਰੋਕ (ਬਰੈਂਪਟਨ) ਅਤੇ 16 ਤੇ 17 ਸਾਲ ਦੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਨੂੰ ਹੇਠ ਲਿਖੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ:
ਅਗਵਾ x2
ਲੁੱਟ x3
ਇਨ੍ਹਾਂ ਨੂੰ ਜਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਯੂਥ ਕ੍ਰਿਮਿਨਲ ਜਸਟਿਸ ਐਕਟ ਦੇ ਤਹਿਤ ਨਾਬਾਲਗਾਂ ਦੇ ਨਾਮ ਜਾਰੀ ਨਹੀਂ ਕੀਤੇ ਜਾ ਸਕਦੇ।
20 ਸਾਲਾ ਪ੍ਰੀਤਪਾਲ ਕੂਨਰ (ਮਿਸੀਸਾਗਾ) ਵਿਰੁੱਧ ਵੀ ਉਹੀ ਦੋਸ਼ ਲਾ ਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਹੋਰ ਪੀੜਤ ਵੀ ਹੋ ਸਕਦੇ ਹਨ ਜੋ ਡਰ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਏ। ਪੀਲ ਪੁਲਿਸ ਨੇ ਭਾਈਚਾਰੇ ਨੂੰ ਸੋਸ਼ਲ ਮੀਡੀਆ ਰਾਹੀਂ ਕਿਸੇ ਨਾਲ ਮਿਲਦੇ ਸਮੇਂ ਹਮੇਸ਼ਾ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ:
✅ ਹਮੇਸ਼ਾ ਜਨਤਕ ਥਾਵਾਂ ’ਤੇ ਮਿਲੋ।
✅ ਆਪਣੇ ਯਾਰ-ਮਿੱਤਰ ਜਾਂ ਪਰਿਵਾਰ ਨੂੰ ਮਿਲਣ ਦੀ ਜਾਣਕਾਰੀ ਦਿਓ।
✅ ਵੀਡੀਓ ਕਾਲ ਜਾਂ ਹੋਰ ਢੰਗ ਨਾਲ ਵਿਅਕਤੀ ਦੀ ਪਛਾਣ ਪੱਕੀ ਕਰੋ।
✅ ਜੇ ਤੁਹਾਨੂੰ ਕੋਈ ਗਲਤ ਲੱਗੇ ਤਾਂ ਮਿਲਣ ਨਾ ਜਾਓ।
✅ ਕਿਸੇ ਵੀ ਸ਼ੱਕੀ ਜਾਂ ਗੈਰਕਾਨੂੰਨੀ ਕੰਮ ਦੀ ਜਾਣਕਾਰੀ ਪੁਲਿਸ ਨੂੰ ਦਿਓ।
ਜਾਂਚ ਸੰਬੰਧੀ ਜਾਣਕਾਰੀ ਦੇਣ ਲਈ 21 ਡਿਵਿਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਨਾਲ 905-453-2121 ext. 2133 ਤੇ ਸੰਪਰਕ ਕਰੋ ਜਾਂ ਗੁਪਤ ਜਾਣਕਾਰੀ ਲਈ ਪੀਲ ਕ੍ਰਾਈਮ ਸਟਾਪਰਜ਼ (1-800-222-TIPS) ਤੇ ਵੀ ਕਾਲ ਕਰ ਸਕਦੇ ਹੋ ਜਾਂ peelcrimestoppers.ca ਤੇ ਜਾਣਕਾਰੀ ਦੇ ਸਕਦੇ ਹੋ।