ਪੀਲ ਖੇਤਰ – ਸੈਂਟਰਲ ਰੋਬਰੀ ਬਿਊਰੋ (C.R.B.) ਨੇ ਮਿਸੀਸਾਗਾ ਵਿੱਚ ਹੋਈ ਇਕ ਹਥਿਆਰਬੰਦ ਕਾਰਜੈਕਿੰਗ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਦੋਸ਼ ਲਗਾਏ ਹਨ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ, 19 ਜੂਨ 2025 ਨੂੰ, ਦੋ ਸ਼ੱਕੀ ਵਿਅਕਤੀ ਮਾਈਨੀਓਲਾ ਰੋਡ ‘ਤੇ ਇਕ ਘਰ ਦੇ ਡਰਾਈਵਵੇ ‘ਤੇ ਗੱਡੀ ਤੋਂ ਉਤਰਦੇ ਸਮੇਂ ਪੀੜਤ ਦੇ ਕੋਲ ਪਹੁੰਚੇ। ਇਕ ਸ਼ੱਕੀ ਕੋਲ ਚਾਕੂ ਸੀ ਅਤੇ ਦੂਜੇ ਨੇ ਬੰਦੂਕ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਪੀੜਤ ਤੋਂ ਗੱਡੀ ਦੀਆਂ ਚਾਬੀਆਂ, ਘੜੀ ਅਤੇ ਮੋਬਾਈਲ ਫੋਨ ਮੰਗੇ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਦੀ ਗੱਡੀ, 2023 ਮਰਸਿਡੀਜ਼-ਬੈਂਜ਼ ਮੈਬੈਕ, ਲੈ ਕੇ ਫਰਾਰ ਹੋ ਗਏ। ਪੀੜਤ ਨੂੰ ਕੋਈ ਸਰੀਰਕ ਚੋਟ ਨਹੀਂ ਆਈ।
ਅਗਲੇ ਦਿਨ ਪੁਲਿਸ ਨੇ ਪੀੜਤ ਦੀ ਗੱਡੀ ਬਰਾਮਦ ਕਰ ਲਈ।
ਜਾਂਚ ਦੌਰਾਨ ਪੁਲਿਸ ਨੇ ਇਕ ਸ਼ੁਰੂਆਤੀ ਸ਼ੱਕੀ ਦੀ ਪਛਾਣ ਕੀਤੀ ਅਤੇ ਬ੍ਰੈਂਪਟਨ ਦੇ ਇਕ ਘਰ ‘ਤੇ ਤਲਾਸ਼ੀ ਵਾਰੰਟ ਦੇ ਬਾਅਦ, ਜੁਲਾਈ ਵਿੱਚ, 19 ਸਾਲਾ ਏਕਮਵੀਰ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਹੇਠ ਲਿਖੇ ਫੌਜਦਾਰੀ ਕਾਨੂੰਨ ਦੇ ਦੋਸ਼ ਲਗਾਏ ਗਏ:
ਡਾਕਾ
ਨਕਾਬ ਪਾ ਕੇ ਲੁੱਟ ਦੇ ਇਰਾਦੇ ਨਾਲ ਜਾਣਾ
ਜੁਰਮ ਨਾਲ ਪ੍ਰਾਪਤ ਸੰਪਤੀ ਦੀ ਕਬਜ਼ੇਦਾਰੀ
28 ਅਗਸਤ ਨੂੰ, ਦੂਜੇ ਸ਼ੱਕੀ 20 ਸਾਲਾ ਪਾਰਥ ਸ਼ਰਮਾ (ਓਕਵਿਲ ਨਿਵਾਸੀ) ਨੂੰ ਗ੍ਰਿਫ਼ਤਾਰ ਕਰਕੇ ਹੇਠ ਲਿਖੇ ਫੌਜਦਾਰੀ ਕਾਨੂੰਨ ਦੇ ਦੋਸ਼ ਲਗਾਏ ਗਏ:
ਡਾਕਾਖੋਰੀ
ਨਕਾਬ ਪਾ ਕੇ ਲੁੱਟ ਦੇ ਇਰਾਦੇ ਨਾਲ ਜਾਣਾ
ਜੁਰਮ ਨਾਲ ਪ੍ਰਾਪਤ ਸੰਪਤੀ ਦੀ ਕਬਜ਼ੇਦਾਰੀ
ਡਰਾਈਵ ਕਰਨਾ , ਜਦੋਂ ਅਯੋਗ ਘੋਸ਼ਿਤ ਕੀਤਾ ਗਿਆ ਹੋਵੇ
ਦੋਵਾਂ ਦੀ ਜ਼ਮਾਨਤ ਸੁਣਵਾਈ ਲਈ ਉਹ ਓਨਟਾਰੀਓ ਕੋਰਟ ਆਫ ਜਸਟਿਸ ਅੱਗੇ ਪੇਸ਼ ਹੋਏ।
ਕਿਸੇ ਵੀ ਵਿਅਕਤੀ ਜਿਸ ਕੋਲ ਇਸ ਜਾਂਚ ਜਾਂ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਹੈ, ਉਹ ਸੈਂਟਰਲ ਰੋਬਰੀ ਬਿਊਰੋ ਦੇ ਜਾਂਚਕਾਰਾਂ ਨਾਲ (905) 453-2121 ਐਕਸਟੈਂਸ਼ਨ 3410 ‘ਤੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਗੁਪਤ ਰੂਪ ਵਿੱਚ ਪੀਲ ਕਰਾਈਮ ਸਟਾਪਰਜ਼ 1-800-222-8477 (TIPS) ‘ਤੇ ਫ਼ੋਨ ਕਰਕੇ ਜਾਂ peelcrimestoppers.ca ਵੇਬਸਾਈਟ ਰਾਹੀਂ ਵੀ ਦਿੱਤੀ ਜਾ ਸਕਦੀ ਹੈ।