ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਮਨਿੰਦਰ ਸਿੰਘ ਅਤੇ ਤੀਰਥ ਸਿੰਘ ਗ੍ਰਿਫ਼ਤਾਰ, ਕੋਲੋਂ ਬਰਾਮਦ ਹੋਈ ਹੈਰੋਇਨ

Written by:  Ragini Joshi   |    |  June 13th 2025 04:00 AM   |  Updated: June 13th 2025 04:00 AM
ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਮਨਿੰਦਰ ਸਿੰਘ ਅਤੇ ਤੀਰਥ ਸਿੰਘ ਗ੍ਰਿਫ਼ਤਾਰ, ਕੋਲੋਂ ਬਰਾਮਦ ਹੋਈ ਹੈਰੋਇਨ

ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਮਨਿੰਦਰ ਸਿੰਘ ਅਤੇ ਤੀਰਥ ਸਿੰਘ ਗ੍ਰਿਫ਼ਤਾਰ, ਕੋਲੋਂ ਬਰਾਮਦ ਹੋਈ ਹੈਰੋਇਨ

Written by:  Ragini Joshi
Last Updated: June 13th 2025 04:00 AM
Share us

ਪੀਲ ਰੀਜਨ – 22 ਡਿਵੀਜ਼ਨ ਦੇ ਕਰਿਮਿਨਲ ਇਨਵੈਸਟੀਗੇਸ਼ਨਜ਼ ਬਿਊਰੋ ਵੱਲੋਂ ਬਰੈਂਪਟਨ ਵਿੱਚ ਇਕ ਰਹਾਇਸ਼ 'ਤੇ ਸੱਰਚ ਵਾਰੰਟ ਲਗਾਉਣ ਤੋਂ ਬਾਅਦ ਇਕ  ਬੰਦੂਕ ਬਰਾਮਦ ਕੀਤੀ ਗਈ ਹੈ।

ਵੀਰਵਾਰ, 24 ਅਪ੍ਰੈਲ 2025 ਨੂੰ, 22 ਡਿਵੀਜ਼ਨ ਦੇ ਅਧਿਕਾਰੀਆਂ ਨੇ ਬਰੈਂਪਟਨ ਦੇ ਰੇਂਡਰਾਪ ਟੈਰਿਸ ਅਤੇ ਮਿਸੀਸਾਗਾ ਰੋਡ ਇਲਾਕੇ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਸ਼ੁਰੂ ਕੀਤੀ ਸੀ।

4 ਜੂਨ 2025 ਨੂੰ, ਜਾਂਚਕਰਤਾਵਾਂ ਨੇ ਸਵਾਂਟਨ ਰੋਡ ਅਤੇ ਵਿਟੋਰੀਆਵਿਲ ਰੋਡ ਇਲਾਕੇ ਵਿੱਚ ਇਕ ਘਰ 'ਤੇ ਤਲਾਸ਼ੀ ਲਈ ਵਾਰੰਟ ਲਾਇਆ। ਇੱਥੇ ਉਨ੍ਹਾਂ ਨੇ ਇਕ 9mm ਗਲੌਕ ਬੰਦੂਕ, 17 ਰਾਊਂਡ ਵਾਲਾ ਮੈਗਜ਼ੀਨ ਜਿਸ ਵਿੱਚ 16 ਗੋਲੀਆਂ ਸਨ, ਅਤੇ ਕੁਝ ਮਾਤਰਾ ਵਿੱਚ ਕਾਲੀ ਹੈਰੋਇਨ ਬਰਾਮਦ ਕੀਤੀ।

ਬਰੈਂਪਟਨ ਦੇ ਦੋ ਨੌਜਵਾਨਾਂ ਨੂੰ ਕ੍ਰਿਮਿਨਲ ਕੋਡ ਦੀਆਂ ਹੇਠਾਂ ਦਿੱਤੀਆਂ ਧਾਰਾਵਾਂ ਹੇਠਾਂ ਗ੍ਰਿਫਤਾਰ ਕੀਤਾ ਗਿਆ:

ਮਨਿੰਦਰ ਸਿੰਘ, 23 ਸਾਲ:

  • ਗਲਤ ਨੀਅਤ ਨਾਲ ਗੋਲੀ ਚਲਾਉਣ
  • ਗੈਰਕਾਨੂੰਨੀ ਬੰਦੂਕ ਰਖਣ ਦੀ ਜਾਣਕਾਰੀ ਹੋਣ
  • ਲੋਡ ਕੀਤੀ ਗਈ ਪਾਬੰਦੀਸ਼ੁਦਾ ਜਾਂ ਰੋਕੀ ਹੋਈ ਬੰਦੂਕ ਰਖਣ
  • ਪਾਬੰਦੀਸ਼ੁਦਾ ਉਪਕਰਣ ਜਾਂ ਗੋਲਾ-ਬਾਰੂਦ ਰਖਣਾ ਜਾਂ ਜਾਣ-ਬੁੱਝ ਕੇ ਰਖਣਾ
  • ਸੀਰੀਅਲ ਨੰਬਰ ਵਿੱਚ ਤਬਦੀਲੀ ਕੀਤੀ ਹੋਈ ਬੰਦੂਕ ਰਖਣ
  • ਨਸ਼ਿਆਂ ਦੀ ਤਸਕਰੀ ਦੇ ਉਦੇਸ਼ ਨਾਲ ਰਖਣਾ

ਤੀਰਥ ਸਿੰਘ, 24 ਸਾਲ:

ਇਰਾਦਤਨ ਗੋਲੀ ਚਲਾਉਣ

ਦੋਨੋ ਵਿਅਕਤੀਆਂ ਨੂੰ ਜ਼ਮਾਨਤ ਸੁਣਵਾਈ ਲਈ ਰੋਕਿਆ ਗਿਆ ਅਤੇ ਉਨ੍ਹਾਂ ਨੇ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਹਾਜ਼ਰ ਹੋਏ ਸਨ।

Share us
PTC Punjabi Canada
© 2025 PTC Network. All Rights Reserved. Powered by PTC Network