ਅਮਰੀਕਾ ਵੱਲੋਂ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਨਹੀਂ ਦੇਣ ਦਾ ਨਵਾਂ ਐਲਾਨ ਕੀਤਾ ਗਿਆ ਹੈ ਸੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਇਸ ਸਬੰਧੀ ਸਪੱਸ਼ਟ ਕਰਦਿਆਂ ਕੈਨੇਡਾ ‘ਚ ਅਮਰੀਕਾ ਦੇ ਕੌਂਸਲੇਟ ਨੇ ਕਿਹਾ ਹੈ ਕਿ ਇਸ ਨਿਯਮ ਨਾਲ ਕੈਨੇਡੀਅਨ ਟਰੱਕ ਡਰਾਈਵਰ ਪ੍ਰਭਾਵਿਤ ਨਹੀਂ ਹੋਣਗੇ। ਇਹ ਪਾਬੰਦੀ E and H ਵੀਜ਼ਾ ਸ਼੍ਰੇਣੀ ‘ਤੇ ਲਾਗੂ ਹੋਵੇਗੀ ਨਾ ਕਿ B-1, B-2 ‘ਤੇ ।
ਹਾਲਾਂਕਿ , ਟਰੱਕਰਾਂ ਨੂੰ ਵੀਜ਼ਾ ਲਈ ਇੰਟਰਵੀਊ ਸਮੇਂ ਆਪਣੀ ਅੰਗਰੇਜ਼ੀ ਦਾ ਲੋੜੀਂਦੀ ਕਾਬਲੀਅਤ ਸਾਬਤ ਕਰਨੀ ਪਵੇਗੀ ।