ਟੋਰਾਂਟੋ ਐਮਪੀ ਦੇ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ 'ਚ 4 ਵਿਅਕਤੀ ਚਾਰਜ

Written by:  Ragini Joshi   |    |  July 15th 2025 10:24 PM   |  Updated: July 15th 2025 10:24 PM
ਟੋਰਾਂਟੋ ਐਮਪੀ ਦੇ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ 'ਚ 4 ਵਿਅਕਤੀ ਚਾਰਜ

ਟੋਰਾਂਟੋ ਐਮਪੀ ਦੇ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ 'ਚ 4 ਵਿਅਕਤੀ ਚਾਰਜ

Written by:  Ragini Joshi
Last Updated: July 15th 2025 10:24 PM
Share us

ਟੋਰਾਂਟੋ ਪੁਲਿਸ ਦੇ ਅਨੁਸਾਰ, ਇਸ ਸਾਲ ਦੇ ਸ਼ੁਰੂ ਵਿੱਚ ਇੱਕ ਮੈਂਬਰ ਆਫ਼ ਪਰਲੀਮੈਂਟ ਦੇ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਵਿੱਚ ਚਾਰ ਮਰਦਾਂ 'ਤੇ ਮਿਸਚੀਫ਼ ਦੇ ਦੋਸ਼ ਲਗਾਏ ਗਏ ਹਨ।

ਪੁਲਿਸ ਨੇ ਦੱਸਿਆ ਕਿ ਇਹ ਚਾਰੇ ਵਿਅਕਤੀ Keele Street ਅਤੇ Lawrence Avenue W. ਖੇਤਰ ਵਿੱਚ ਇੱਕ ਐਮਪੀ ਦੇ ਦਫ਼ਤਰ ਬਾਹਰ 24 ਅਪ੍ਰੈਲ ਦੀ ਸ਼ਾਮ ਨੁੂੰ ਪ੍ਰਦਰਸ਼ਨ ਦਾ ਹਿੱਸਾ ਸਨ।

ਪੁਲਿਸ ਮੁਤਾਬਕ, ਇਹ ਗਰੁੱਪ ਦਫ਼ਤਰ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਸਟਾਫ਼ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਮਹਿਸੂਸ ਕੀਤਾ।

Keele Street ਅਤੇ Lawrence Avenue W. ਵਾਲਾ ਇਲਾਕਾ York South-Weston-Etobicoke ਰਾਈਡਿੰਗ ਵਿੱਚ ਆਉਂਦਾ ਹੈ, ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਐਮਪੀ ਦੇ ਦਫ਼ਤਰ ਨੂੰ ਟਾਰਗੇਟ ਕੀਤਾ ਗਿਆ ਸੀ।

ਦੋਸ਼ੀਆਂ ਵਿੱਚੋਂ ਇੱਕ, ਜੋ 26 ਸਾਲ ਦਾ ਟੋਰਾਂਟੋ ਨਿਵਾਸੀ ਹੈ, ਨੂੰ ਪਿਛਲੇ ਬੁੱਧਵਾਰ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਜ਼ਬਰਦਸਤੀ ਦਾਖਲ ਹੋਣ, ਸੰਪਤੀ ਨਾਲ ਛੇੜਛਾੜ ਕਰਨ, ਗੈਰਕਾਨੂੰਨੀ ਇਕੱਠ ਅਤੇ ਚਿਹਰਾ ਢੱਕ ਕੇ ਗੈਰਕਾਨੂੰਨੀ ਇਕੱਠ ਕਰਨ ਦੇ ਦੋਸ਼ ਲਗਾਏ ਗਏ ਹਨ।

ਬਾਕੀ ਤਿੰਨ ਦੋਸ਼ੀ, ਜਿਨ੍ਹਾਂ ਦੀ ਉਮਰ 21 ਤੋਂ 41 ਸਾਲ ਦੇ ਵਿਚਕਾਰ ਹੈ, ਨੂੰ ਪਿਛਲੇ ਸ਼ੁੱਕਰਵਾਰ ਗਿਰਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਵੀ ਇਹੀ ਦੋਸ਼ ਲਗਾਏ ਗਏ ਹਨ।

Share us

Top Stories

PTC Punjabi Canada
© 2025 PTC Network. All Rights Reserved. Powered by PTC Network