ਇੱਕ ਏਅਰ ਇੰਡੀਆ ਦਾ ਯਾਤਰੀ ਜਹਾਜ਼, ਜਿਸ ਵਿੱਚ 240 ਤੋਂ ਵੱਧ ਲੋਕ ਸਵਾਰ ਸਨ ਅਤੇ ਜੋ ਲੰਡਨ ਵੱਲ ਰਵਾਨਾ ਹੋ ਰਿਹਾ ਸੀ, ਵੀਰਵਾਰ ਨੂੰ ਉਡਾਣ ਤੋਂ ਥੋੜ੍ਹੀ ਦੇਰ ਬਾਅਦ ਅਹਿਮਦਾਬਾਦ ਦੇ ਇੱਕ ਮੈਡੀਕਲ ਕਾਲਜ ਵਿੱਚ ਜਾ ਟਕਰਾਇਆ। ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਹਿੰਦੁਸਤਾਨ ਦੇ ਹਵਾਈ ਇਤਿਹਾਸ ਵਿਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਹੈ।
ਇੱਕ ਡਾਕਟਰ ਨੇ ਪ੍ਰੈਸ ਟਰਸਟ ਆਫ ਇੰਡੀਆ ਨੂੰ ਦੱਸਿਆ ਕਿ ਘੱਟੋ ਘੱਟ ਇੱਕ ਵਿਅਕਤੀ ਇਸ ਹਾਦਸੇ ਵਿਚੋਂ ਜ਼ਿੰਦਾ ਬਚਿਆ ਹੈ, ਹਾਲਾਂਕਿ ਐਸੋਸੀਏਟਿਡ ਪ੍ਰੈਸ ਵੱਲੋਂ ਇਸ ਦੀ ਸੁਤੰਤਰ ਤਸਦੀਕ ਨਹੀਂ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਜਹਾਜ਼ ਨੂੰ ਹੌਲੀ ਹੌਲੀ ਡਿੱਗਦੇ ਹੋਏ ਅਤੇ ਆਕਾਸ਼ ਵਿੱਚ ਧੂੰਏਂ ਦਾ ਗੁੱਬਾਰ ਛਾਂਵੇਂ ਹੋਏ ਦਿਖਾਇਆ ਗਿਆ ਹੈ। ਇਹ ਜਹਾਜ਼ MBBS ਟ੍ਰੇਨਿੰਗ ਹੋਸਟਲ ਦੇ ਮੈੱਸ ਵਾਲੇ ਹਿੱਸੇ ਵਿੱਚ ਜਾ ਵੱਜਿਆ, ਜਿਸ ਕਾਰਨ ਕਈ ਲੋਕਾਂ ਨੂੰ ਚੋਟਾਂ ਆਈਆਂ।
ਸੂਤਰਾਂ ਮੁਤਾਬਕ ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼, 1 ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚੋਂ 217 ਬਾਲਗ ਅਤੇ 11 ਬੱਚੇ ਸਨ।
ਗੁਜਰਾਤ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਲਈ DNA ਟੈਸਟ ਕੀਤੇ ਜਾਣਗੇ।
ਹੋਰ ਜਾਣਕਾਰੀ ਲਈ ਇੰਤਜ਼ਾਰ ਕਰੋ...