ਅਬੋਹਰ 'ਚ ਅੱਜ ਸਵੇਰੇ ਇੱਕ ਦਹਿਸੁਤ ਭਰੀ ਘਟਨਾ ਵਾਪਰੀ ਜਿੱਥੇ ਪ੍ਰਸਿੱਧ ਕੱਪੜਾ ਕਾਰੋਬਾਰੀ ਅਤੇ ਡਿਜ਼ਾਇਨਰ ਬ੍ਰਾਂਡ Wear Well ਦੇ ਮਾਲਕ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਚਸ਼ਮਦੀਦਾਂ ਦੇ ਅਨੁਸਾਰ ਹਮਲਾਵਰ ਪਹਿਲਾਂ ਹੀ ਸ਼ੋਅਰੂਮ ਨੇੜੇ ਘਾਤ ਲਗਾ ਕੇ ਬੈਠੇ ਸਨ ਅਤੇ ਸੰਜੇ ਵਰਮਾ ਦੇ ਪਹੁੰਚਦੇ ਹੀ ਉਨ੍ਹਾਂ 'ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਬਾਰੀ ਦੌਰਾਨ ਸੰਜੇ ਵਰਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਸ ਕਤਲ ਕਾਰੋਬਾਰੀ ਵਰਗ 'ਚ ਡਰ ਦਾ ਮਾਹੌਲ ਬਣ ਗਿਆ ਹੈ।